NCP ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕ ਦੀ ਸ਼ਨੀਵਾਰ ਰਾਤ ਨੂੰ ਬਾਂਦਰਾ ‘ਚ ਉਨ੍ਹਾਂ ਦੇ ਬੇਟੇ ਜੀਸ਼ਾਨ ਦੇ ਦਫਤਰ ‘ਚ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਿਵੇਂ ਹੀ ਸਿੱਦੀਕ ਨੇ ਲੀਲਾਵਤੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ, ਬਹੁਤ ਸਾਰੇ ਰਾਜਨੀਤਿਕ ਨੇਤਾ ਅਤੇ ਫਿਲਮੀ ਭਾਈਚਾਰੇ ਦੇ ਮੈਂਬਰ ਉਸਦੇ ਪਰਿਵਾਰ ਨਾਲ ਹਮਦਰਦੀ ਕਰਨ ਲਈ ਪਹੁੰਚੇ। ਇਨ੍ਹਾਂ ‘ਚ ਸੰਜੇ ਦੱਤ, ਸ਼ਿਲਪਾ ਸ਼ੈੱਟੀ ਅਤੇ ਸਲਮਾਨ ਖਾਨ ਸਨ।
ਪਾਪਾਰਾਜ਼ੋ ਵੀਡੀਓਜ਼ ‘ਚ ਸਲਮਾਨ ਨੂੰ ਸ਼ਨੀਵਾਰ ਦੇਰ ਰਾਤ ਲੀਲਾਵਤੀ ਹਸਪਤਾਲ ਪਹੁੰਚਦੇ ਦੇਖਿਆ ਗਿਆ। ਰਿਪੋਰਟਾਂ ਦੇ ਅਨੁਸਾਰ, ਜਦੋਂ ਸਿਦੀਕੀ ਦੀ ਹੱਤਿਆ ਕੀਤੀ ਗਈ ਤਾਂ ਅਭਿਨੇਤਾ ਫਿਲਮ ਸਿਟੀ ਵਿੱਚ ਸੀ ਅਤੇ ਬਿੱਗ ਬੌਸ ਦੇ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸੀ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸਲਮਾਨ ਨੇ ਸਿਦੀਕੀ ਦੀ ਮੌਤ ਦੀ ਖਬਰ ਸੁਣਦੇ ਹੀ ਬਾਕੀ ਦੀ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਹਸਪਤਾਲ ਪਹੁੰਚ ਗਏ।