Sunday, February 15, 2026
spot_img

ਮੁਹਾਲੀ ‘ਚ ਮੁਸਲਿਮ ਭਾਈਚਾਰੇ ਨੇ 80 ਲੱਖ ਦੀ ਜ਼ਮੀਨ ਮੰਦਰ ਬਣਾਉਣ ਲਈ ਕੀਤੀ ਦਾਨ

Must read

ਮੋਹਾਲੀ ਦੇ ਝਾਂਮਪੁਰ ਇਲਾਕੇ ‘ਚ ਮੁਸਲਿਮ ਭਾਈਚਾਰੇ ਨੇ ਵੱਡੀ ਮਿਸਾਲ ਪੈਦਾ ਕੀਤੀ ਹੈ। ਇੱਕ ਮੁਸਲਿਮ ਪਰਿਵਾਰ ਨੇ ਹਿੰਦੂ ਭਾਈਚਾਰੇ ਲਈ ਮੰਦਰ ਉਸਾਰੀ ਲਈ ਵੱਡਾ ਯੋਗਦਾਨ ਪਾਇਆ ਹੈ, ਜੋ ਪੰਜਾਬ ਵਿੱਚ ਭਾਈਚਾਰਕ ਏਕਤਾ ਅਤੇ ਪਿਆਰ ਦੀ ਸ਼ਾਨਦਾਰ ਮਿਸਾਲ ਬਣ ਰਿਹਾ ਹੈ। ਦੱਸ ਦਈਏ ਕਿ ਮੁਹੰਮਦ ਇਮਰਾਨ ਹੈਪੀ ਨੇ ਆਪਣੇ ਹਿੰਦੂ ਭਰਾਵਾਂ ਲਈ ਸਨਾਤਨ ਧਰਮ ਮੰਦਰ ਬਣਾਉਣ ਵਾਸਤੇ ਆਪਣੀ ਨਿੱਜੀ ਜ਼ਮੀਨ ਵਿੱਚੋਂ 325 ਗਜ਼ ਜ਼ਮੀਨ, ਜਿਸ ਦੀ ਕੀਮਤ ਕਰੀਬ 80 ਲੱਖ ਰੁਪਏ ਦੱਸੀ ਜਾ ਰਹੀ ਹੈ, ਸਨਾਤਨ ਧਰਮ ਸਭਾ ਝਾਂਮਪੁਰ ਦੇ ਹਵਾਲੇ ਕਰ ਦਿੱਤੀ।

ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਮੁਹੰਮਦ ਇਮਰਾਨ ਹੈਪੀ ਨੇ ਦੱਸਿਆ ਕਿ ਝਾਂਮਪੁਰ ਦੇ ਹਿੰਦੂ ਭਾਈਚਾਰੇ ਕੋਲ ਆਪਣਾ ਧਾਰਮਿਕ ਸਥਾਨ ਬਣਾਉਣ ਲਈ ਕੋਈ ਥਾਂ ਨਹੀਂ ਸੀ। ਜਦੋਂ ਉਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸ਼ਾਹੀ ਇਮਾਮ ਸਾਹਿਬ ਨਾਲ ਸੰਪਰਕ ਕਰਕੇ ਪੁੱਛਿਆ ਕਿ ਕੀ ਮੰਦਰ ਲਈ ਜ਼ਮੀਨ ਦਿੱਤੀ ਜਾ ਸਕਦੀ ਹੈ। ਸ਼ਾਹੀ ਇਮਾਮ ਨੇ ਇਸ ਨੂੰ ਭਾਈਚਾਰੇ ਦੀ ਮਜ਼ਬੂਤੀ ਵੱਲ ਕਦਮ ਕਰਾਰ ਦਿੰਦਿਆਂ ਸਹਿਮਤੀ ਦਿੱਤੀ।

ਇਲਾਕੇ ਵਿੱਚ ਲਗਭਗ 60% ਹਿੰਦੂ ਆਬਾਦੀ ਹੈ ਅਤੇ ਮੰਦਰ ਲਈ ਕੋਈ ਜਗ੍ਹਾ ਨਹੀਂ ਸੀ। ਨਵੀਂ ਆਬਾਦੀ ਵਧਣ ਨਾਲ ਇਹ ਸਮੱਸਿਆ ਵਧ ਗਈ ਸੀ। ਪੰਡਿਤ ਰਾਜਾਰਾਮ ਨੇ ਮੁਹੰਮਦ ਇਮਰਾਨ ਨਾਲ ਸੰਪਰਕ ਕੀਤਾ ਅਤੇ ਜ਼ਮੀਨ ਦੀ ਬੇਨਤੀ ਕੀਤੀ। ਇਮਰਾਨ ਨੇ ਇਸ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਸਲਾਮੀ ਦੇਸ਼ਾਂ ਵਿੱਚ ਵੀ ਹਿੰਦੂਆਂ ਅਤੇ ਸਿੱਖਾਂ ਲਈ ਮੰਦਰ ਅਤੇ ਗੁਰਦੁਆਰੇ ਬਣੇ ਹੋਏ ਹਨ, ਜਿਵੇਂ ਦੁਬਈ ਵਿੱਚ ਗੁਰਦੁਆਰਾ ਨਾਨਕ ਦਰਬਾਰ ਅਤੇ ਕਤਰ, ਯਮਨ ਵਿੱਚ ਮੰਦਰ। ਇਸ ਲਈ ਉਨ੍ਹਾਂ ਨੇ ਆਪਣੇ ਹਿੰਦੂ ਭਰਾਵਾਂ ਲਈ ਇਹ ਕਦਮ ਚੁੱਕਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article