05 ਮਾਰਚ, 2024 : ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਏ-ਜ਼ੋਨ ਬਾਹਰ ਲਗਾਏ ਧਰਨੇ ਤੋਂ ਬਾਅਦ ਸਰਕਾਰ ਵੱਲੋਂ ਕੀਤੇ ਗ਼ੈਰ-ਜ਼ਮਾਨਤੀ ਪਰਚੇ ਵਿੱਚ ਗ੍ਰਿਫ਼ਤਾਰੀ ਦੇਣ ਲਈ ਅੱਜ ਦੁਪਹਿਰ 12 ਵਜੇ ਲੁਧਿਆਣਾ ਸੀ.ਪੀ ਦਫ਼ਤਰ ਜਾ ਕੇ ਗ੍ਰਿਫ਼ਤਾਰੀ ਦੇਣਗੇ। ਇਸ ‘ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨਾਲ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦਿਆਂਗੇ।
ਦੱਸ ਦਈਏ ਕਿ 27 ਫ਼ਰਵਰੀ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਕਾਂਗਰਸੀਆਂ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਮੁਜ਼ਾਹਰਾ ਕੀਤਾ ਤੇ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀਆਂ ਨਾਲ ਮਿਲ ਕੇ ਨਗਰ ਨਿਗਮ ਏ ਜ਼ੋਨ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਜੜ ਦਿੱਤਾ। ਧਰਨੇ ਦੌਰਾਨ ਕਾਂਗਰਸੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕੱਟਰ ਨਾਲ ਤਾਲਾ ਕੱਟ ਦਿੱਤੇ, ਜਿਸ ਦੌਰਾਨ ਆਸ਼ੂ ਤੇ ਤਲਵਾੜ ਨੂੰ ਕੱਟਰ ਨਾਲ ਸੱਟ ਲੱਗਣ ਤੋਂ ਬਚਾਅ ਵੀ ਹੋ ਗਿਆ।
29 ਫ਼ਰਵਰੀ ਨੂੰ ‘ਆਪ’ ਸਰਕਾਰ ਵੱਲੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਦੇ ਮੁੱਖ ਦਫ਼ਤਰ ਜ਼ੋਨ ਏ ਦੇ ਬਾਹਰ ਧਰਨਾ ਦੇ ਕੇ ਨਗਰ ਨਿਗਮ ਹੈੱਡਕੁਆਰਟਰ ਨੂੰ ਤਾਲਾ ਲਾਉਣ ਦੇ ਦੋਸ਼ ਲਾਏ ਅਤੇ FIR ਦਰਜ ਕੀਤੀ ਗਈ ਸੀ।