ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਈਦ ਉਲ ਫਿਤਰ ਮੌਕੇ ਪਹੁੰਚੇ ਵਿਧਾਇਕਾਂ ਨੇ ਸ਼ਾਹੀ ਇਮਾਮ ਪੰਜਾਬ ਨੂੰ ਗਲਵੱਕੜੀ ਪਾਕੇ ਈਦ ਦੀਆਂ ਵਧਾਈਆਂ ਦਿੱਤੀਆਂ। ਸ਼ਾਹੀ ਇਮਾਮ ਪੰਜਾਬ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ।
ਉੱਥੇ ਹੀ MP ਸੰਜੀਵ ਅਰੌੜਾ ਨੇ ਕਿਹਾ ਮੈਨੂੰ ਬਹੁਤ ਚੰਗਾ ਲੱਗਿਆ ਮਸਜ਼ਿਦ ਇੰਨੀ ਪੁਰਾਣੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ। MP ਸੰਜੀਵ ਅਰੌੜਾ ਨੇ ਮੁਸਲਿਮ ਭਾਈਚਾਰੇਨੂੰ ਈਦ-ਓਲ-ਫਿਤਰ ਦੀ ਵਧਾਈ ਦਿੱਤੀ। ਮੁਸਲਿਮ ਭਾਈਚਾਰੇ ਨੂੰ ਇਸ ਮੌਕੇ ਵੱਡਾ ਤੋਹਫ਼ਾ ਦਿੱਤਾ। ਮਸਜ਼ਿਦ ਦੇ ਕੰਮ ਲਈ ਉਨ੍ਹਾਂ ਨੇ ਢਾਈ ਲੱਖ ਰੁਪਏ ਮਸਜ਼ਿਦ ਨੂੰ ਦਾਨ ਕੀਤੇ ਹਨ।
ਈਦ ਉਲ ਫਿਤਰ ਪੂਰੇ ਦੇਸ਼ ਭਰ ਵਿੱਚ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਲੜੀ ਵਿੱਚ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਅੰਦਰ ਵੀ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਨਮਾਜ਼ ਅਦਾ ਕੀਤੀ ਅਤੇ ਇੱਕ ਦੂਸਰੇ ਨੂੰ ਗਲਵੱਕੜੀ ਪਾਕੇ ਈਦ ਉਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ।