ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਣ ਅਤੇ ਲਗਾਤਾਰ ਪੈ ਰਹੇ ਮੀਂਹ ਨੇ ਮੰਡ ਇਲਾਕੇ ਦੇ ਹਲਾਤ ਹੋਰ ਵੀ ਜ਼ਿਆਦਾ ਗੰਭੀਰ ਤੇ ਨਾਜ਼ੁਕ ਕਰ ਦਿੱਤੇ ਹਨ।
MP ਬਲਬੀਰ ਸਿੰਘ ਵੱਲੋਂ ਕਿਸ਼ਤੀ ਰਾਹੀ ਲਗਾਤਾਰ ਮੰਡ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਸੇਵਾਦਾਰਾਂ ਵੱਲੋਂ 300 ਤੋਂ ਵੱਧ ਪਰਿਵਾਰ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਦਾ ਕੀਤਾ ਜਾ ਚੁੱਕਾ ਹੈ।
ਹਲੇ ਵੀ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਸ ਇਲਾਕੇ ਲਈ ਸਹਾਇਤਾ ਲਈ ਸੰਪਰਕ ਨੰ : +91 98782 11163, +91 84376-79063, 01828-299363 ਜਾਰੀ ਕੀਤੇ ਗਏ ਹਨ।