ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ‘ਤੇ ਥਾਣਾ ਲਾਡੋਵਾਲ ਦੀ ਪੁਲਿਸ ਨੇ ਇੱਕ ਹੋਰ FIR ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਮਾਮਲਾ ਸਥਿਤ ਕਾਰਕਸ ਪਲਾਂਟ ਵਿੱਚ ਹੰਗਾਮਾ ਕਰਨ ਅਤੇ ਉੱਥੇ ਮੌਜੂਦ ਚੌਂਕੀਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋੰ ਇਸ ਮਾਮਲੇ ਵਜੱਚ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ 100 ਹੋਰ ਵਿਅਕਤੀਆਂ ਖਿਲਾਫ FIR ਦਰਜ ਕੀਤੀ ਗਈ। ਪੁਲਿਸ ਨੇ ਬਿੱਟੂ ਖਿਲਾਫ ਧਾਰਾ 321, 341, 506, 452, 148 ਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ।