ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਅਤੇ ਤੇ ਉਸਦੇ ਕਤਲ ਦੇ ਇਨਸਾਫ਼ ਨੂੰ ਲੈ ਕੇ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਪੁੱਤ ਦੇ ਇਨਸਾਫ਼ ਦੀ ਗੁਹਾਰ ਕਾਨੂੰਨ ਅਤੇ ਦੁਨੀਆਂ ਤੋਂ ਛੱਡ ਕੇ ਸਿਰਫ਼ ਅਕਾਲ ਪੁਰਖ ਅੱਗੇ ਲਗਾਉਣ ਦੀ ਗੱਲ ਕੀਤੀ ਹੈ।
ਮਾਤਾ ਚਰਨ ਕੌਰ ਸਿੱਧੂ ਦੀ ਤਸਵੀਰ ਸਾਂਝੀ ਕਰਕੇ ਨਾਲ ਲਿਖਿਆ “ਦਰਦ ਘਟਿਆ ਨਹੀ ਆ ਪੁੱਤ, ਅੱਜ ਵੀ ਮੈਂ ਤਿੰਨ ਸਾਲ ਪਹਿਲਾ ਤੈਨੂੰ ਖੋਹਣ ਬਾਅਦ ਜਿਹੜੇ ਹਾਲਾਤ ਵਿੱਚ ਸੀ, ਅੱਜ ਵੀ ਉਸੇ ਤਰਾਂ ਹਾਂ, ਬਸ ਮੇਰੀ ਜੁਬਾਨ ਨੇ ਮੇਰੀ ਆਤਮਾ ਨੇ ਹੁਣ ਬਿਆਨ ਕਰਨਾ ਛੱਡ ਦਿੱਤਾ, ਕਿਉਂਕਿ ਜਿਨਾਂ ਅਸੀ ਬਿਆਨ ਕਰਿਆ ਉਹਨਾਂ ਹੀ ਕੁਝ ਲੋਕਾਂ ਨੇ ਸਾਡੇ ਜਖ਼ਮਾਂ ਨੂੰ ਕੁਰੇਦਿਆ ਏਸ ਲਈ ਪੁੱਤ ਹੁਣ ਸਿਰਫ਼ ਤੇ ਸਿਰਫ਼ ਅਕਾਲ ਪੁਰਖ ਅੱਗੇ ਗੁਹਾਰ ਲਗਾਉਣ ਤੋ ਬਿਨਾਂ ਅਸੀ ਦੁਨੀਆਂ ਤੋ ਤੇ ਕਾਨੂੰਨ ਤੋ ਉਮੀਦਾਂ ਰੱਖਣੀਆਂ ਛੱਡ ਦਿੱਤੀਆਂ ਪੁੱਤ ਕਾਸ਼ ਦੁਨੀਆਂ ਸਾਡੀ ਵੈਰੀ ਨਾ ਬਣਦੀ ਤਾ ਅੱਜ ਅਸੀ ਤਿੰਨੋਂ ਇੱਕਠੇ ਹੁੰਦੇ ਪੁੱਤ”