Monday, December 23, 2024
spot_img

ਮੋਹਾਲੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਗੁਰਗੇ ਨੂੰ 4 ਵਿਦੇਸ਼ੀ ਪਿਸਤੌਲ, 42 ਜਿੰਦਾ ਰੌਂ+ਦਾਂ ਤੇ ਫਾਰਚਿਊਨਰ ਕਾਰ ਸਮੇਤ ਕੀਤਾ ਗ੍ਰਿਫ.ਤਾਰ

Must read

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ 2024 : ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਜੋਤੀ ਯਾਦਵ, ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸਪੈਸ਼ਲ ਸੈੱਲ ਸਟਾਫ ਮੋਹਾਲੀ ਦੀ ਟੀਮ ਵੱਲੋ 4 ਵਿਦੇਸ਼ੀ ਪਿਸਤੌਲਾਂ ਸਮੇਤ 42 ਜਿੰਦਾ ਰੌਂਦਾਂ ਅਤੇ ਇੱਕ ਫਾਰਚਿਊਨਰ ਕਾਰ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਨੰਬਰ: 02 ਮਿਤੀ 03.01.2024 ਅ\ਧ 471,474,465 ਆਈ.ਪੀ.ਸੀ., 25 ਅਸਲਾ ਐਕਟ, ਥਾਣਾ ਸਿਟੀ ਖਰੜ ਵਿੱਚ ਦੋਸ਼ੀ ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਾਸਾਵਾਲਾ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਲੋੜੀਂਦਾ ਸੀ ਅਤੇ ਜੋ ਪਹਿਲਾਂ ਹੀ ਭਗੌੜਾ ਚੱਲ ਰਿਹਾ ਸੀ, ਜਿਸ ਨੂੰ ਟੈਕਨੀਕਲ ਅਤੇ ਹਿਊਮਨ ਸੋਰਸ ਰਾਹੀ ਟਰੇਸ ਕਰਕੇ ਬੀਕਾਨੇਰ ਰਾਜਸਥਾਨ ਤੋਂ ਕਾਬੂ ਕੀਤਾ, ਜਿਸ ਨੂੰ ਮਿਤੀ 04-02-2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਉਸ ਪਾਸੋਂ ਤਫਤੀਸ਼ ਦੌਰਾਨ ਹੁਣ ਤੱਕ ਪਾਕਿਸਤਾਨ ਬਾਰਡਰ ਤੋਂ ਡਰੋਨ ਰਾਹੀਂ ਆਏ 4 ਵਿਦੇਸ਼ੀ ਪਿਸਟਲ, 02 ਮੈਗਜੀਨ, ਇੱਕ ਏਅਰਟੈਲ ਡੋਂਗਲ ਸਮੇਤ ਸਿਮ ਅਤੇ ਇੱਕ ਫਾਰਚਿਊਨਰ ਕਾਰ ਬ੍ਰਾਮਦ ਕੀਤੀ ਗਈ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਗੁਰਇਕਬਾਲਮੀਤ ਸਿੰਘ, ਜਦੋਂ ਜੇਲ ਵਿੱਚ ਬੰਦ ਸੀ, ਉਸ ਸਮੇਂ ਉਹ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸੰਪਰਕ ਵਿੱਚ ਆ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਸਾਲ 2023 ਵਿੱਚ ਜੇਲ ਵਿੱਚੋ ਜਮਾਨਤ ਤੇ ਬਾਹਰ ਆ ਗਿਆ ਸੀ, ਜਿਸ ਤੋਂ ਬਾਅਦ ਉਹ ਭਗੌੜਾ ਹੋ ਗਿਆ ਸੀ। ਦੋਸ਼ੀ ਜੇਲ ਵਿੱਚੋ ਬਾਹਰ ਆਉਣ ਤੋ ਬਾਅਦ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਗੈਂਗ ਨੂੰ ਓਪਰੇਟ ਕਰ ਰਿਹਾ ਸੀ ਅਤੇ ਦੋਸ਼ੀ ਉਕਤ ਵੱਲੋ ਆਰਟੀਐਮ ਟੈਰੀ ਡ੍ਰੀਮ ਹਾਊਸ ਸੈਕਟਰ-115 ਖਰੜ ਵਿੱਚ ਕਿਰਾਏ ਤੇ ਆਪਣੇ ਸਾਥੀ ਜਗਮੀਤ ਸਿੰਘ ਉੱਰਫ ਜੱਗੀ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਭਾਗੋਵਾਲ ਥਾਣਾ ਕਿੱਲਾ ਲਾਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਸੇਵਕ ਸਿੰਘ ਉੱਰਫ ਬੰਬ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਨਾਲ ਰਹਿ ਸੀ, ਜੋ ਇੱਥੇ ਬੈਠ ਕੇ ਪੰਜਾਬ ਦੇ ਮਾਝਾ ਏਰੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੂਰੀਆ ਦਾ ਐਕਸਟੋਰਸ਼ਨ ਰੈਕਿਟ ਚਲਾ ਰਿਹਾ ਸੀ।

ਜਿਸ ਨੂੰ ਗ੍ਰਿਫਤਾਰ ਕਰਨ ਤੋ ਬਾਅਦ ਇਸ ਐਕਸਟੋਰਸ਼ਨ ਰੈਕਿਟ ਨੂੰ ਠੱਲ ਪਾਈ ਹੈ ਅਤੇ ਇਸ ਤੋ ਇਲਾਵਾ ਉਕਤ ਚਾਰੋ ਵਿਦੇਸ਼ੀ ਪਿਸਟਲ ਪਾਕਿਸਤਾਨ ਬਾਰਡਰ ਤੋ ਡਰੋਨ ਰਾਹੀ ਆਏ ਸਨ, ਜੋ ਇਹ ਪਿਸਟਲ ਨਿਸ਼ਾਨ ਵਾਸੀ ਤਰਨਤਾਰਨ ਹਾਲ ਵਾਸੀ ਪੁਰਤਗਾਲ ਵੱਲੋ ਦੋਸ਼ੀ ਗੁਰਇਕਬਾਲਮੀਤ ਸਿੰਘ ਉੱਰਫ ਰੋਬਿਨ ਨੂੰ ਮੁੱਹਈਆ ਕਰਵਾਏ ਗਏ ਸਨ, ਜੋ ਨਿਸ਼ਾਨ ਵੀ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਗੈਂਗ ਦਾ ਹੀ ਮੈਂਬਰ ਹੈ। ਦੋਸ਼ੀ ਗੁਰਇਕਬਾਲਮੀਤ ਸਿੰਘ ਉੱਰਫ ਰੋਬਿਨ ਉਕਤ ਦਾ ਇੱਕ ਸਾਥੀ ਜਗਮੀਤ ਸਿੰਘ ਉੱਰਫ ਜੱਗੀ ਉਕਤ ਨੂੰ ਬਟਾਲਾ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹਨਾ ਦਾ ਤੀਸਰਾ ਸਾਥੀ ਗੁਰਸੇਵਕ ਸਿੰਘ ਉੱਰਫ ਬੰਬ ਅਜੇ ਭਗੋੜਾ ਹੈ ਜਿਸ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।ਮੁਕੱਦਮਾ ਹਜਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਮੁਕੱਦਮਾ ਨੰਬਰ 02 ਮਿਤੀ 03-01-2024 ਅ\ਧ 471,474,465 ਆਈ.ਪੀ.ਸੀ., 25 ਅਸਲਾ ਐਕਟ, ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ।

ਗ੍ਰਿਫਤਾਰ ਦੋਸ਼ੀ : ਗੁਰਇਕਬਾਲਮੀਤ ਸਿੰਘ ਉਰਫ ਰੋਬਿਨ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਾਸਾਵਾਲਾ ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ

ਬ੍ਰਾਮਦਗੀ :

  1. ਵਿਦੇਸ਼ੀ ਪਿਸਟਲ = 04 (03 – Pistol 9MM Glock, CF9 and Beretta)( 01 – Pistol .30 Bore)
  2. ਜਿੰਦਾ ਕਾਰਤੂਸ 09 ਐਮ.ਐਮ. = 42 (9MM = 22)(.30 bore = 20)
  3. ਮੈਗਜੀਨ = 06 (9MM = 4)
  4. ਇੱਕ ਏਅਰਟੈਨ ਡੋਗਲ ਸਮੇਤ ਸਿਮ
  5. ਫਾਰਚਿਊਨਰ ਕਾਰ ਨੰ. CH 01 CC 7477
- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article