ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋ ਵਾਰਡ ਨੰਬਰ 50 ਅਧੀਨ ਆਈ.ਜੀ ਫਲੈਟਸ, ਫੇਜ਼ 3, ਦੁੱਗਰੀ ਵਿੱਚ ਇੱਕ ਨਵੇਂ 25 ਹਾਰਸ ਪਾਵਰ ਟਿਊਬਵੈੱਲ ਦਾ ਉਦਘਾਟਨ ਕੀਤਾ ਤਾਂ ਜੋ ਇਲਾਕੇ ਵਿੱਚ ਪਾਣੀ ਦੀ ਸਪਲਾਈ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਮੌਜੂਦ ਸਨ। ਵਿਧਾਇਕ ਸਿੱਧੂ ਦਾ ਇਹ ਕਦਮ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਅਤੇ ਵਸਨੀਕਾਂ ਨੂੰ ਸਾਫ਼ ਪਾਣੀ ਵਰਗੇ ਜ਼ਰੂਰੀ ਸਰੋਤਾਂ ਤੱਕ ਪਹੁੰਚ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਨਰੋਤਮ ਸਿੰਘ, ਦਰਸ਼ਨ ਧਮੀਜਾ, ਦਵਿੰਦਰ ਸਿੰਘ ਬਾਂਗੜ, ਸੁਖਵਿੰਦਰ ਗਿੱਲ, ਜੌਨੀ, ਪੱਪੂ ਬੇਦੀ, ਜਤਿੰਦਰ ਧੁੰਨਾ, ਦਵਿੰਦਰ ਸਿੰਘ ਤੇ ਵਲੰਟੀਅਰ ਵੀ ਮੌਜੂਦ ਸਨ।