Mankirt Aulakh donated tractors to flood victims On his birthday : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮ ਦਿਨ ਹੈ। ਆਪਣੇ ਜਨਮਦਿਨ ਮੌਕੇ ਮਨਕਿਰਤ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਜਿੱਥੇ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਆਪਣਾ ਯੋਗਦਾਤ ਦਿੱਤਾ। ਉਨ੍ਹਾਂ ਨੇ ਸੰਤ ਮਹਾਂਪੁਰਸ਼ਾਂ ਨੂੰ 21 ਟ੍ਰੈਕਟਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਗਾਇਕ ਰਾਜਵੀਰ ਜਵੰਦਾ ਦੀ ਸਹਿਤਯਾਵੀ ਦੀ ਅਰਦਾਸ ਕੀਤੀ ਅਤੇ ਲੋਕਾਂ ਨੂੰ ਵੀ ਵੀਰ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ।
ਦੱਸ ਦੇਈਏ ਕਿ ਗਾਇਕ ਮਨਕੀਰਤ ਔਲਖ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪੀੜਤਾਂ ਦੀ ਮਦਦ ਲਈ ਦਿਨ-ਰਾਤ ਇਕ ਕਰਕੇ ਸੇਵਾ ਕੀਤੀ। ਪਹਿਲਾਂ ਵੀ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਲਈ ਟ੍ਰੈਕਟਰਾਂ ਦੀ ਸੇਵਾ ਦਿੱਤੀ ਗਈ ਸੀ ਤੇ ਅੱਜ ਇਕ ਵਾਰ ਫਿਰ ਤੋਂ ਮਨਕੀਰਤ ਔਲਖ ਟ੍ਰੈਕਟਰ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹੀ ਟਾਈਮ ਹੈ ਪੰਜਾਬ ਦੇ ਨਾਲ ਖੜਨ ਦਾ ਅਤੇ ਅਸੀਂ ਹਮੇਸ਼ਾਂ ਪੰਜਾਬ ਦੇ ਨਾਲ ਖੜ੍ਹੇ ਹਾਂ।




