ਲੁਧਿਆਣਾ ਵਿੱਚ ਇੱਕ ਕੁੜੀ ਦੀ ਲਾਸ਼ ਬੋਰੀ ਵਿੱਚ ਮਿਲੀ। ਬਾਈਕ ਸਵਾਰ ਇਸਨੂੰ ਅੰਬ ਹੋਣ ਦਾ ਦਾਅਵਾ ਕਰਦੇ ਹੋਏ ਲਿਜਾ ਰਹੇ ਸਨ; ਜਦੋਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਬੁਲਾਇਆ, ਤਾਂ ਉਹ ਇਸਨੂੰ ਸੁੱਟ ਕੇ ਭੱਜ ਗਏ।
ਲੋਕਾਂ ਨੇ ਲਾਸ਼ ਸੁੱਟਦੇ ਹੋਏ ਨੌਜਵਾਨਾਂ ਦੀ ਵੀਡੀਓ ਵੀ ਬਣਾਈ। ਲੋਕਾਂ ਨੇ ਤੁਰੰਤ ਆਰਤੀ ਚੌਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਵਿਅਕਤੀ ਦੇ ਨਾਲ ਸਕਿਓਰਿਟੀ ਗਾਰਡ ਦੀ ਵਰਦੀ ਵਿੱਚ ਇੱਕ ਹੋਰ ਸ਼ਖਸ ਸੀ। ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਜਦੋਂ ਦੂਸਰਾ ਵਿਅਕਤੀ ਇਥੋਂ ਮੋਟਰਸਾਈਕਲ ਭਜਾਉਣ ਲੱਗਿਆ ਤਾਂ ਉਸਦੇ ਮੋਟਰਸਾਈਕਲ ਦੀ ਲੋਕਾਂ ਨੇ ਚਾਬੀ ਕੱਢ ਲਈ।