ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ‘ਕਾਟਨ ਐਂਡ ਸਰਚ ਆਪਰੇਸ਼ਨ’ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੀ ਅਗਵਾਈ ਏਡੀਜੀਪੀ ਅਨੀਤਾ ਪੁੰਜ, ਸੀਪੀ ਕੁਲਦੀਪ ਚਾਹਲ ਅਤੇ ਆਈਪੀਐਸ, ਜੁਆਇੰਟ ਪੁਲੀਸ ਕਮਿਸ਼ਨਰ ਸੌਮਿਆ ਮਿਸ਼ਰਾ, ਏਡੀਐਸਪੀ 1 ਰੁਪਿੰਦਰ ਕੌਰ ਸਰਾਂ ਅਤੇ ਕਈ ਹੋਰ ਏਸੀਪੀਜ਼ ਨੇ ਕੀਤੀ। ਇਸ ਦੌਰਾਨ 445 ਪੁਲਿਸ ਮੁਲਾਜ਼ਮਾਂ ਨੇ 25 ਨਾਕੇ ਲਗਾ ਕੇ ਚੈਕਿੰਗ ਕੀਤੀ।
ਇਸ ਦੌਰਾਨ ਪੁਲਿਸ ਟੀਮ ਨੇ ਇਲਾਕੇ ‘ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਅਤੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ਇਲਾਕਿਆਂ ਵਿੱਚ ਪੀਰੂ ਬੰਦਾ, ਘਾਟੀ ਮੁਹੱਲਾ, ਸੂਰਜ ਨਗਰ, ਸੀਆਰਪੀਐਫ ਕਲੋਨੀ, ਪਿੰਡ ਰਾਜਾਪੁਰ, ਜੰਮੂ ਕਲੋਨੀ, ਘੋੜਾ ਕਲੋਨੀ, ਬਿਹਾਰੀ ਕਲੋਨੀ ਅਤੇ ਪਿੰਡ ਚੌਂਤਾ ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਚਾਰ ਕੇਸ, ਆਬਕਾਰੀ ਐਕਟ ਤਹਿਤ ਇੱਕ ਕੇਸ ਅਤੇ ਜੂਆ ਐਕਟ ਤਹਿਤ ਇੱਕ ਕੇਸ ਦਰਜ ਕੀਤਾ ਹੈ।
ਇਸ ਦੌਰਾਨ ਪੁਲਿਸ ਨੇ 69.5 ਗ੍ਰਾਮ ਹੈਰੋਇਨ, 15,000 ਰੁਪਏ ਦੀ ਡਰੱਗ ਮਨੀ, 10 ਪੇਟੀਆਂ ਸ਼ਰਾਬ, 1870 ਰੁਪਏ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਇੱਕ ਭਗੌੜੇ ਨੂੰ ਵੀ ਕਾਬੂ ਕਰ ਲਿਆ। ਜਦਕਿ 3 ਵਿਅਕਤੀਆਂ ਖਿਲਾਫ ਸੀਆਰਪੀਸੀ ਦੀ ਧਾਰਾ 110 ਤਹਿਤ ਕਾਰਵਾਈ ਕੀਤੀ ਗਈ।