ਲੁਧਿਆਣਾ ਦੀ ਸੈਂਟ੍ਰਲ ਜੇਲ੍ਹ ‘ਚ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਹਵਾਲਾਤੀਆਂ ਵੱਲੋਂ ਵਾਰਡਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਹਵਾਲਾਤੀਆਂ ਵੱਲੋਂ ਵਾਰਡਨ ‘ਤੇ ਕੁਰਸੀ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਕੁਰਸੀ ਸਿਰ ‘ਤੇ ਵੱਜਣ ਕਾਰਨ ਜੇਲ੍ਹ ਵਾਰਡਨ ਜ਼ਖਮੀ ਹੋ ਗਿਆ। ਜ਼ਖ਼ਮੀ ਹੋਏ ਵਾਰਡਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਹਵਾਲਾਤੀਆਂ ਦੀ ਗਿਣਤੀ ਗਿਣ ਕੇ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਲਿਆ ਰਿਹਾ ਸੀ ਅਤੇ ਹਵਾਲਾਤੀ ਮਨਦੀਪ ਸਿੰਘ ਉਰਫ਼ ਦੀਪਾ ਨੇ ਬੈਰਕ ਤੋਂ ਬਾਹਰ ਆਉਣ ‘ਤੇ ਮਨ੍ਹਾ ਕਰ ਦਿੱਤਾ ਅਤੇ ਦੀਪਾ ਉੱਥੇ ਹੀ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਜਿਸ ਤੋਂ ਐਡਿਸ਼ਨਲ ਸੁਪਰਡੈਂਟ ਦੇ ਆਦੇਸ਼ ਹੋਣ ‘ਤੇ ਉਸਨੂੰ ਸੈੱਲ ਬਲਾਕ ‘ਚ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਕਰੀਬ 9 ਵਜੇ ਮਨਦੀਪ ਨੇ ਫਿਰ ਤੋਂ ਵਾਰਡਨ ਅਮਨਦੀਪ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਹੈ। ਬਹਿਸ ਇੱਥੋਂ ਤੱਕ ਵੱਧ ਗਈ ਕਿ ਮਨਦੀਪ ਦੀਪਾ ਨੇ ਫਿਰ ਤੋਂ ਵਾਰਡਨ ਅਮਨਦੀਪ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਮਨਦੀਪ ਆਪਣੇ ਦੋਸਤਾਂ ਨੂੰ ਬੁਲਾ ਕੇ ਕੁੱਟਮਾਰ ਦੌਰਾਨ ਵਾਰਡਨ ਦੇ ਸਿਰ ‘ਚ ਕੁਰਸੀ ਮਾਰੀ।
ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਇਸ ਮਾਮਲੇ ‘ਚ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ‘ਤੇ ਮੁਲਜ਼ਮ ਗੁਰਮੁੱਖ ਸਿੰਘ ਉਰਫ ਗੋਰਾ, ਗੌਰਵ ਕੁਮਾਰ, ਖੜਕ ਸਿੰਘ ਉਰਫ਼ ਜੱਗੂ, ਸਰਬਜੀਤ ਸਿੰਘ ਉਰਫ ਸਾਬੀ, ਮਨਦੀਪ ਸਿੰਘ ਉਰਫ ਦੀਪਾ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।