ਪੰਜਾਬ ‘ਚ ਡੇਰਾਵਾਦਾਂ ਦੇ ਨਾਮ ਨਾਲ ਢੋਂਗ ਕਰ ਰਹੇ ਵਿਅਕਤੀਆਂ ਦੀਆਂ ਕਰਤੂਤਾਂ ਨਿੱਤ ਦੁਨੀਆਂ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਬੀਤੇ ਦਿਨੀਂ ਲੁਧਿਆਣਾ ਦੇ ਇੱਕ ਡੇਰਾਵਾਦ ਦੀ ਕਰਤੂਤ ਵੀ ਸਾਹਮਣੇ ਆਈ ਸੀ। ਲੁਧਿਆਣਾ ਵਿੱਚ ਇਕ ‘ਬਾਬੇ’ ਦੀ ਕਥਿਤ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਦਰਜ ਹੋਣ ਤੋਂ ਬਾਅਦ ਬਾਬਾ ਫਰਾਰ ਹੋ ਗਿਆ ਹੈ।
ਦੱਸ ਦਈਏ ਕਿ ਜਗਰਾਓਂ ਦੇ ਤਲਵੰਡੀ ਕਲਾਂ ਪਿੰਡ ਵਿਚ ਸਥਿਤ ਡੇਰੇ ਦੇ ਮੁਖੀ ਸ਼ੰਕਰਨੰਦ ਭੂਰੀ ਵਾਲਾ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਵੀਡੀਓ ਵਿੱਚ ਡੇਰਾ ਮੁਖੀ ਨੂੰ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਜਾ ਸਕਦਾ ਹੈ।