ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਦੀਆਂ ਸੜਕਾਂ ਵਿਸ਼ਵ ਪੱਧਰੀ ਬਣਾਈਆਂ ਜਾਣਗੀਆਂ। ਪੰਜਾਬ ਦੇ 3 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿਚ ਹੁਣ ਜਰਮਨੀ, ਫਰਾਂਸ ਤੇ ਆਸਟ੍ਰੇਲੀਆ ਦੀ ਤਰਜ ‘ਤੇ ਵਿਸ਼ਵ ਪੱਧਰੀ ਸੜਕਾਂ ਬਣਾਈਆਂ ਜਾਣਗੀਆਂ। ਸੜਕ ਕਿਨਾਰੇ ਬੈਠਣ ਲਈ ਬੈਂਚ, ਸਟ੍ਰੀਟ ਲਾਈਟਾਂ, ਬੱਸ ਸਟਾਪ, ਸੈਂਟਰ, ਚਾਰਜਿੰਗ ਸਿਸਟਮ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਹਰ ਸ਼੍ਰੇਣੀ ਦੇ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਲਈ ਵੱਖ-ਵੱਖ ਲੇਨ ਨਿਰਧਾਰਤ ਕੀਤੀ ਜਾਵੇਗੀ। ਹਰ ਗਲੀ ਵਿਚ ਸਾਈਨ ਬੋਰਡ ਤੇ ਦਿਸ਼ਾ ਸੂਚਕ ਬੋਰਡ ਲਗਾਏ ਜਾਣਗੇ। ਇਸ ਪੂਰੇ ਢਾਂਚੇ ਨੂੰ ਗੂਗਲ ਮੈਪ ‘ਤੇ ਅਪਡੇਟ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਸੜਕ ਢਾਂਚੇ ਨਾਲ ਜੁੜੀ ਵੱਡੀ ਕੰਪਨੀਆਂ ਨੂੰ ਸੌਂਪਿਆ ਜਾਵੇਗਾ। ਸੜਕਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ 10 ਸਾਲ ਤੱਕ ਇਨ੍ਹਾਂ ਦੀ ਦੇਖਭਾਲ ਕਰਨਗੀਆਂ।
ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰੇ ਨਾਲੀਆਂ ਤੇ ਜਲ ਨਿਕਾਲੀ ਦੀ ਸਹੀ ਵਿਵਸਥਾ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ। ਸੜਕਾਂ ਦਾ ਸੁੰਦਰੀਕਰਨ ਤੇ ਲੈਂਡਸਕੇਪਿੰਗ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ 140 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਈਆਂ ਜਾਣਗੀਆਂ।