Saturday, September 7, 2024
spot_img

8 ਸੂਬੇ, 3 ਯੂ. ਟੀ. ‘ਚ 155 ਕੈਂਪ, 13512 ਯੂਨਿਟ ਖੂਨ ਦਾਨ ਕਰ ਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

Must read

ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ‘ਤੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਇਲਾਵਾ 3 ਯੂਨੀਅਨ ਟੈਰੇਟ੍ਰੀਜ਼ ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ ਐੱਨ. ਸੀ. ਆਰ. ‘ਚ ਲਾਏ ਗਏ ਲਗਭਗ 155 ਬਲੱਡ ਡੋਨੇਸ਼ਨ ਕੈਂਪਾਂ ਦੌਰਾਨ ਖੂਨਦਾਨੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜਦਿਆਂ 13,512 ਯੂਨਿਟ ਖੂਨ ਦਾਨ ਕਰ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਬਲੱਡ ਡੋਨੇਸ਼ਨ ਕੈਂਪ ਪੰਜਾਬ ਕੇਸਰੀ ਪੱਤਰ ਸਮੂਹ ਦੇ ਪਾਠਕਾਂ ਅਤੇ ਜਗ ਬਾਣੀ ਵੈੱਬ ਟੀ. ਵੀ. ਦੇ ਪਾਠਕਾਂ ਤੇ ਦਰਸ਼ਕਾਂ ਦੇ ਸਹਿਯੋਗ ਨਾਲ ਲਾਏ ਗਏ। ਲਾਲਾ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪੰਜਾਬ ਕੇਸਰੀ ਸਮੂਹ ਨੇ ਇਹ ਮੁਹਿੰਮ 2017 ‘ਚ ਸ਼ੁਰੂ ਕੀਤੀ ਸੀ ਅਤੇ 2017 ‘ਚ ਲਾਏ ਗਏ ਪਹਿਲੇ ਕੈਂਪ ‘ਚ 2574 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ, ਜਦੋਂਕਿ 2018 ‘ਚ 4620 ਯੂਨਿਟ, 2019 ‘ਚ 6066 ਯੂਨਿਟ ਅਤੇ 2022 ‘ਚ 5349 ਯੂਨਿਟ ਖੂਨ ਇਕੱਠਾ ਕੀਤਾ ਗਿਆ।2020 ਤੇ 2021 ‘ਚ ਕੋਰੋਨਾ ਮਹਾਮਾਰੀ ਕਾਰਨ ਬਲੱਡ ਡੋਨੇਸ਼ਨ ਕੈਂਪ ਨਹੀਂ ਲਾਏ ਜਾ ਸਕੇ ਸਨ।

ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣਾ ਬਲਿਦਾਨ ਦਿੱਤਾ ਸੀ ਅਤੇ ਉਨ੍ਹਾਂ ਦਾ ਖੂਨ ਦੇਸ਼ ਲਈ ਕੰਮ ਆਇਆ ਸੀ। ਇਹ ਖੂਨਦਾਨ ਕੈਂਪ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕਰਨ ਦੀ ਭਾਵਨਾ ਨਾਲ ਲਗਾਇਆ ਜਾਂਦਾ ਹੈ ਅਤੇ ਮੈਂ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article