ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੀ ਡਲ ਝੀਲ ‘ਚ ਬੁੱਧਵਾਰ ਦੁਪਹਿਰ ਨੂੰ ਹੈਰਾਨ ਕਰਨ ਵਾਲਾ ਹਾਦਸਾ ਵਾਪਰ ਗਿਆ। ਡਲ ਝੀਲ ‘ਚ ਸ਼ਿਕਾਰਾ (ਕਿਸ਼ਤੀ) ਪਲਟਣ ਕਾਰਨ ਇਕ ਪਰਿਵਾਰ ਦੇ ਚਾਰ ਮੈਂਬਰ ਪਾਣੀ ‘ਚ ਡਿੱਗ ਗਏ।
ਹੋਇਆ ਇਹ ਕਿ ਸੈਲਾਨੀ ਆਮ ਵਾਂਗ ਝੀਲ ‘ਚ ਸ਼ਿਕਾਰਾ (ਕਿਸ਼ਤੀ) ‘ਤੇ ਸੈਰ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਤੇਜ਼ ਹਨੇਰੀ ਆਈ ਅਤੇ ਇਹ ਕਿਸ਼ਤੀ ਤੂਫਾਨ ਦੀ ਲਪੇਟ ‘ਚ ਆਉਣ ਤੋਂ ਬਾਅਦ ਪਲਟ ਗਈ ਅਤੇ ਇਸ ‘ਚ ਸਵਾਰ ਸਾਰੇ ਲੋਕ ਪਾਣੀ ‘ਚ ਡੁੱਬਣ ਲੱਗੇ। ਇਸ ਦੌਰਾਨ ਉੱਥੇ ਮੌਜੂਦ ਇੱਕ ਹੋਰ ਕਿਸ਼ਤੀ ਮਦਦ ਲਈ ਆ ਗਈ। SDRF ਅਤੇ ਹੋਰ ਬਚਾਅ ਟੀਮਾਂ ਦੀ ਮੁਸਤੈਦੀ ਕਾਰਨ ਚਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ।