ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਯਾਨੀ ਕਿ 14 ਸਤੰਬਰ ਨੂੰ ਕਿਸਾਨ ਮੇਲਾ ਸ਼ੁਰੂ ਹੋਇਆ। ਮੇਲੇ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚੋਂ ਕਿਸਾਨ ਇਹ ਮੇਲਾ ਦੇਖਣ ਆਏ। ਪਰ ਤੇਜ਼ ਮੀਂਹ ਆਉਣ ਕਾਰਨ ਲੋਕਾਂ ਵਿੱਚ ਭਾਜੜਾ ਗਈਆਂ। ਦੱਸ ਦਈਏ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ ਸੂਬੇ ਦੇ ਕਿਸਾਨ ਵੀ ਇਸ ਮੇਲੇ ਸ਼ਾਮਿਲ ਹੋਏ। ਕਿਸਾਨ ਆਪਣੀਆਂ ਆਪਣੀਆਂ ਫ਼ਸਲਾਂ ਲਿਆ ਕੇ ਇਕ ਦਿਨ ਪਹਿਲਾ ਤੋਂ ਹੀ ਲਾਈਨਾਂ ਬਣਾ ਕੇ ਬੈਠੇ ਸਨ।
ਕਿਸਾਨ ਮੇਲੇ ਦੀ ਥੀਮ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ। ਇਸ ਵਾਰ ਮੇਲੇ ‘ਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜਿਸ ‘ਚ ਪੀ.ਬੀ.ਡਬਲਿਊ ਕਿਸਮਾਂ ਸ਼ਾਮਲ ਹਨ ਜੋ ਕਿ ਵਿਸ਼ੇਸ਼ ਤੌਰ ‘ਤੇ ਰੋਟੀ ਲਈ ਈਜਾਦ ਕੀਤੀਆਂ ਗਈਆ ਹਨ।
ਦੱਸ ਦਈਏ ਕਿ ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਸਾਨ ਮੇਲੇ ਦਾ ਉਦਘਾਟਨ ਕੀਤਾ।ਪੀਏਯੂ ਦੇ ਵੀਸੀ ਸਤਬੀਰ ਸਿੰਘ ਗੋਸਲ ਵੱਲੋਂ ਮੰਤਰੀ ਖੁੱਡੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਖੁੱਡੀਆਂ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਲੋੜ ਹੈ। ਰਾਜ ਦੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ ਕਿਉਂਕਿ ਅਸੀਂ ਸਬਜ਼ੀਆਂ ਲਈ ਰਸਾਇਣਾਂ ਨਾਲ ਭਰਪੂਰ ਖੇਤੀ ਕਰ ਰਹੇ ਹਾਂ। ਇਹ ਮੇਲਾ 14 ਸਤੰਬਰ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚਾਲੂ ਰਹੇਗਾ।