Monday, September 16, 2024
spot_img

ਪੰਜਾਬ ਦੇ ਪੈਰਾ ਐਥਲੀਟ ਤਰੁਣ ਸ਼ਰਮਾ ਲਈ ਮਸੀਹਾ ਬਣੇ Karan Aujla, ਚੁਕਾਇਆ 9 ਲੱਖ ਰੁਪਏ ਦਾ ਕਰਜ਼ਾ

Must read

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਚਾਰੇ ਪਾਸੇ ਧੁੰਮਾਂ ਪਾਈਆਂ ਹਨ । ਹਾਲ ਦੀ ਘੜੀ ਵਿੱਚ ਕਰਨ ਔਜਲਾ ਕਾਫ਼ੀ ਸੁਰਖੀਆਂ ਵਿੱਚ ਹਨ। ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋਂ ਦਰਿਆਦਿਲੀ ਕਾਰਨ ਹੋ ਰਹੀ ਹੈ। ਦਰਅਸਲ, ਕਰਨ ਔਜਲਾ ਪੰਜਾਬ ਦੇ ਪੈਰਾ ਕਰਾਟੇ ਖਿਡਾਰੀ ਲਈ ਮਸੀਹਾ ਬਣੇ ਹਨ।

ਦੱਸ ਦੇਈਏ ਕਿ ਕਰਨ ਔਜਲਾ ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦੇ ਹੋਏ ਕਰਨ ਔਜਲਾ ਦਾ ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਰਨ ਔਜਲਾ ਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ। ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article