ਜਲੰਧਰ : ਸਰਵਿਸ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਚੱਲਣ ਕਾਰਨ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ 50 ਸਾਲਾ SI ਭੁਪਿੰਦਰ ਸਿੰਘ ਆਪਣੀ ਸਰਕਾਰੀ ਪਿਸਤੌਲ ਨੂੰ ਸਾਫ਼ ਕਰ ਰਹੇ ਹਨ ਤਾਂ ਅਚਾਨਕ ਗੋਲੀ ਉਨ੍ਹਾਂ ਦੇ ਸਿਰ ‘ਤੇ ਵੱਜਣ ਕਾਰਨ ਓਹਨਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭੋਗਪੁਰ ਦੇ ਰਹਿਣ ਵਾਲੇ ਸਨ।




