ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਏ ਹਨ। ਦੱਸ ਦਈਏ ਕਿ ਗਾਇਕ ਜਾਨੀ ਨੇ ਇੱਕ ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਆਪਣੇ ਬਾਰੇ ਅਤੇ ਆਪਣੀ ਪਸੰਦ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਪੋਡਕਾਸਟ ‘ਚ ਜਦੋਂ ਜਾਨੀ ਤੋਂ ਮਰੂਹਮ ਗਾਇਕ ਸਿੱਧੂ ਮੂਸੇਵਾਲਾ ਅਤੇ ਦਿਲਜੀਤ ਦੁਸਾਂਝ ਬਾਰੇ ਪੁੱਛਿਆ ਗਿਆ ਕਿ ਕਈ ਲੋਕ ਕਹਿੰਦੇ ਹਨ ਕਿ ਜੇਕਰ ਸਿੱਧੂ ਮੂਸੇਵਾਲਾ ਜਿਉਂਦਾ ਹੁੰਦੇ ਤਾਂ ਉਹ ਦੁਨੀਆਂ ਭਰ ਦੀ ਮਿਊਜ਼ਿਕ ਇੰਡਸਟਰੀ ‘ਚ ਬਹੁਤ ਅੱਗੇ ਹੁੰਦੇ ਅਤੇ ਪੰਜਾਬੀ ਗਾਇਕੀ ਨੂੰ ਬੜੇ ਉੱਚੇ ਪੱਧਰ ‘ਤੇ ਲਿਜਾ ਚੁੱਕੇ ਹੁੰਦੇ। ਜੋ ਸੁਪਨਾ ਅੱਜ ਦਿਲਜੀਤ ਦੋਸਾਂਝ ਜਿਉਂ ਰਹੇ ਹਨ ਉਹ ਸਿੱਧੂ ਮੂਸੇਵਾਲਾ ਜਿਉਂ ਰਹੇ ਹੁੰਦੇ ?
ਇਸ ਗੱਲ ਦਾ ਅਤੇ ਸਵਾਲ ਦਾ ਜਵਾਬ ਦਿੰਦੇ ਹੋਏ ਗੀਤਕਾਰ ਅਤੇ ਗਾਇਕ ਜਾਨੀ ਨੇ ਕਿਹਾ, ‘ਜੇਕਰ ਅੱਜ ਸਿੱਧੂ ਮੂਸੇਵਾਲਾ ਬਾਈ ਜਿਉਂਦਾ ਹੁੰਦਾ ਤਾਂ ਉਹ ਬਹੁਤ ਵੱਡੇ ਪੱਧਰ ‘ਤੇ ਹੁੰਦਾ ਅਤੇ ਹੁਣ ਤੱਕ ਉਸਦਾ ਦਾ ਡਰੇਕ ਨਾਲ ਕਲੋਬਰੇਸ਼ਨ ਵੀ ਆ ਚੁੱਕਿਆ ਹੁੰਦਾ। ਪਰ ਉਸ ਨਾਲ ਦਿਲਜੀਤ ਭਾਜੀ ਪ੍ਰਭਾਵਿਤ ਨਹੀਂ ਹੁੰਦੇ। ਜਾਨੀ ਨੇ ਕਿਹਾ ਕਿ ਇੱਥੇ ਹਰ ਬੰਦਾ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਉਂਦਾ ਹੈ, ਹੋ ਸਕਦਾ ਹੈ ਕਿ ਉਹ ਦੋਵੇਂ ਬਰਾਬਰ ਦੇ ਕਲਾਕਾਰ ਹੁੰਦੇ, ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਪੁਆਇੰਟ ਜ਼ਿਆਦਾ ਹੁੰਦੇ। ਪਰ ਦਿਲਜੀਤ ਦੀ ਕਿਸਮਤ ਦਿਲਜੀਤ ਭਾਜੀ ਦੇ ਨਾਲ ਹੈ ਅਤੇ ਕੋਈ ਵੀ ਕਲਾਕਾਰ ਦਿਲਜੀਤ ਦੋਸਾਂਝ ਅਤੇ ਸਿੱਧੂ ਮੂਸੇਵਾਲਾ ਦੀ ਕਿਸਮਤ ਨਹੀਂ ਖਾ ਸਕਦੇ।’