ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਪੇਟੀਐਮ ‘ਤੇ ਪਾਬੰਦੀ ਲਗਾਉਣ ਤੋਂ ਬਾਅਦ, ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹੇਗਾ ਜਾਂ ਨਹੀਂ। ਇਸ ਦੌਰਾਨ ਚਰਚਾ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਪੇਟੀਐਮ ਦੇ ਵਾਲਿਟ ਕਾਰੋਬਾਰ ਨੂੰ ਖਰੀਦ ਸਕਦੀ ਹੈ। ਪਰ ਹੁਣ ਇਸ ਖਬਰ ਦੀ ਸੱਚਾਈ ਸਾਹਮਣੇ ਆ ਗਈ ਹੈ।
Paytm ਦੀ ਮਾਲਕ ਕੰਪਨੀ One97 Communications ਅਤੇ Jio Financials ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਹਾਲਾਂਕਿ HDFC ਬੈਂਕ ਵੱਲੋਂ Paytm ਨੂੰ ਬਚਾਉਣ ਦੀ ਗੱਲ ਚੱਲ ਰਹੀ ਹੈ, ਪਰ ਬੈਂਕ ਵੱਲੋਂ ਇਸ ਸਬੰਧ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ Jio Financial Services ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਹ ‘Paytm Wallet’ ਨੂੰ ਖਰੀਦਣ ਨੂੰ ਲੈ ਕੇ One97 Communications ਨਾਲ ਕਿਸੇ ਵੀ ਗੱਲਬਾਤ ਦੇ ਪੱਖ ‘ਚ ਨਹੀਂ ਹੈ।
ਸ਼ੇਅਰ ਬਾਜ਼ਾਰ ਨੂੰ ਦਿੱਤੇ ਵੇਰਵਿਆਂ ‘ਚ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਕਿਹਾ ਕਿ ਇਸ ਸਬੰਧੀ ਮੀਡੀਆ ‘ਚ ਜੋ ਵੀ ਖਬਰਾਂ ਚੱਲ ਰਹੀਆਂ ਹਨ, ਉਹ ਸਾਰੀਆਂ ਕਿਆਸਅਰਾਈਆਂ ਹਨ। ਅਸੀਂ ਅਜਿਹੀ ਕਿਸੇ ਵੀ ਗੱਲਬਾਤ ਵਿੱਚ ਸ਼ਾਮਲ ਨਹੀਂ ਹਾਂ।
ਇਸ ਦੌਰਾਨ ਪੇਟੀਐਮ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਸ਼ੇਅਰ ਬਾਜ਼ਾਰਾਂ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ। Paytm ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ Jio Financial ਨਾਲ ਕਿਸੇ ਵੀ ਤਰ੍ਹਾਂ ਦੇ ਸੌਦੇ ਦੀ ਗੱਲ ਮਨਘੜਤ ਹੈ। ਇਸ ਦਾ ਕੋਈ ਆਧਾਰ ਨਹੀਂ ਹੈ ਅਤੇ ਇਹ ਅਸਲ ਵਿੱਚ ਗਲਤ ਹੈ।
ਧਿਆਨ ਯੋਗ ਹੈ ਕਿ RBI ਨੇ Paytm ਪੇਮੈਂਟਸ ਬੈਂਕ ਦੀਆਂ ਸੇਵਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੇਮੈਂਟਸ ਬੈਂਕ ਕੋਈ ਨਵੀਂ ਡਿਪਾਜ਼ਿਟ ਸਵੀਕਾਰ ਨਹੀਂ ਕਰ ਸਕਦਾ ਹੈ, ਜਦੋਂ ਕਿ ਮਾਰਚ 2022 ਤੋਂ ਨਵੇਂ ਗਾਹਕਾਂ ਨੂੰ ਜੋੜਨ ‘ਤੇ ਪਾਬੰਦੀ ਹੈ। RBI ਨੇ ਪੇਟੀਐਮ ਪੇਮੈਂਟਸ ਬੈਂਕ ਦੇ ਗਾਹਕਾਂ ਨੂੰ ਆਪਣਾ ਪੈਸਾ ਖਰਚ ਕਰਨ ਲਈ 29 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ।