IPL ਨਿਲਾਮੀ 2025 ਵਿੱਚ ਇਸ ਵਾਰ ਕਿਸਨੂੰ ਲੱਗੇਗੀ ਸਭ ਤੋਂ ਵੱਡੀ ਬੋਲੀ? ਇਸ ਸਵਾਲ ਦਾ ਜਵਾਬ ਕੁਝ ਦਿਨਾਂ ‘ਚ ਹੀ ਪਤਾ ਲੱਗ ਜਾਵੇਗਾ। ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਅਤੇ ਰੌਬਿਨ ਉਥੱਪਾ ਦੀ ਮੰਨੀਏ ਤਾਂ ਇਸ ਵਾਰ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਟੁੱਟ ਸਕਦਾ ਹੈ। ਇਹ ਰਿਕਾਰਡ ਕੋਈ ਹੋਰ ਨਹੀਂ, ਸਿਰਫ਼ ਭਾਰਤ ਦਾ ਵਿਕਟਕੀਪਰ ਹੀ ਤੋੜੇਗਾ। ਪਿਛਲਾ ਰਿਕਾਰਡ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਦੇ ਨਾਂ ਸੀ। ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਆਈਪੀਐਲ 2024 ਲਈ ਮਿਸ਼ੇਲ ਸਟਾਰਕ ‘ਤੇ 24.75 ਕਰੋੜ ਰੁਪਏ ਦੀ ਬੋਲੀ ਲਗਾਈ ਸੀ।
ਆਈਪੀਐਲ 2025 ਲਈ 24 ਅਤੇ 25 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਨਿਲਾਮੀ ਹੋਣੀ ਹੈ। ਇਹ ਦੂਜੀ ਵਾਰ ਹੈ ਜਦੋਂ ਆਈਪੀਐਲ ਦੀ ਨਿਲਾਮੀ ਵਿਦੇਸ਼ ਵਿੱਚ ਹੋਵੇਗੀ। ਆਕਾਸ਼ ਚੋਪੜਾ ਦੇ ਮੁਤਾਬਕ ਆਈਪੀਐਲ ਨਿਲਾਮੀ ਵਿੱਚ ਜ਼ਿਆਦਾਤਰ ਪੈਸਾ ਵਿਕਟਕੀਪਰਾਂ ਉੱਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਨੇ ਜੀਓ ਸਿਨੇਮਾ ਦੇ ਇਕ ਪ੍ਰੋਗਰਾਮ ‘ਚ ਕਿਹਾ ‘ਇਸ ‘ਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਸਭ ਤੋਂ ਵੱਡੀ ਬੋਲੀ ਵਿਕਟਕੀਪਰਾਂ ‘ਤੇ ਲਗਾਈ ਜਾਵੇਗੀ। IPL ਇਤਿਹਾਸ ਦੀ ਸਭ ਤੋਂ ਵੱਡੀ ਬੋਲੀ ਰਿਸ਼ਭ ਪੰਤ ‘ਤੇ ਲੱਗਣ ਜਾ ਰਹੀ ਹੈ।
ਪ੍ਰੋਗਰਾਮ ਦੇ ਮੇਜ਼ਬਾਨ ਨੇ ਰੌਬਿਨ ਉਥੱਪਾ ਨੂੰ ਪੁੱਛਿਆ ਕਿ ਇਹ ਪੱਕਾ ਹੈ ਕਿ ਰਿਸ਼ਭ ਪੰਤ ਤੁਹਾਡੀ ਸੂਚੀ ਵਿੱਚ ਹੋਵੇਗਾ। ਪਰ ਸਾਨੂੰ ਦੱਸੋ ਕਿ ਉਸ ‘ਤੇ ਕਿੰਨੀ ਬੋਲੀ ਲਗਾਈ ਜਾ ਸਕਦੀ ਹੈ ਅਤੇ ਉਹ ਕਿਸ ਟੀਮ ਵਿਚ ਜਾ ਸਕਦਾ ਹੈ। ਇਸ ‘ਤੇ ਰੌਬਿਨ ਉਥੱਪਾ ਨੇ ਕਿਹਾ, ‘ਉਸ (ਪੰਤ) ਲਈ 25 ਤੋਂ 28 ਕਰੋੜ ਰੁਪਏ ਦੀ ਬੋਲੀ ਲਗਾਈ ਜਾ ਸਕਦੀ ਹੈ। ਮੇਰੇ ਖਿਆਲ ‘ਚ ਉਹ ਇਸ ਆਈਪੀਐੱਲ ਦਾ ਸਭ ਤੋਂ ਮਹਿੰਗਾ ਖਿਡਾਰੀ ਹੋਵੇਗਾ।’ ਇਨ੍ਹਾਂ ਦੋਵਾਂ ਟੀਮਾਂ ਕੋਲ ਵੱਡੀ ਰਕਮ ਬਚੀ ਹੈ ਅਤੇ ਦੋਵਾਂ ਨੂੰ ਕਪਤਾਨ ਦੀ ਲੋੜ ਹੈ। ਇਸ ਸਵਾਲ ‘ਤੇ ਆਕਾਸ਼ ਚੋਪੜਾ ਨੇ ਕਿਹਾ ਕਿ ਗੁਜਰਾਤ ਟਾਇਟਨਸ ਵੀ ਪੰਤ ‘ਤੇ ਸੱਟਾ ਲਗਾ ਸਕਦੀ ਹੈ।
ਆਕਾਸ਼ ਚੋਪੜਾ ਨੇ ਕਿਹਾ ਕਿ ਈਸ਼ਾਨ ਕਿਸ਼ਨ ਦੂਜੇ ਸਭ ਤੋਂ ਮਹਿੰਗੇ ਵਿਕਟਕੀਪਰ ਹੋ ਸਕਦੇ ਹਨ। ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੰਗਲੌਰ, ਪੰਜਾਬ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਜ਼ ਨੂੰ ਵਿਕਟਕੀਪਰ ਬੱਲੇਬਾਜ਼ਾਂ ਦੀ ਲੋੜ ਹੈ। ਇਸ ਲਈ ਈਸ਼ਾਨ ਕਿਸ਼ਨ ਲਈ 18 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਜਾ ਸਕਦੀ ਹੈ। ਪੰਤ ਤੋਂ ਇਲਾਵਾ ਆਕਾਸ਼ ਚੋਪੜਾ ਦੇ ਟਾਪ-5 ਵਿਕਟਕੀਪਰਾਂ ‘ਚ ਈਸ਼ਾਨ ਕਿਸ਼ਨ, ਕੇਐੱਲ ਰਾਹੁਲ, ਫਿਲ ਸਾਲਟ ਅਤੇ ਜੋਸ ਬਟਲਰ ਸ਼ਾਮਲ ਹਨ।