ਹਰ ਸਾਲ ਐਪਲ ਪ੍ਰੇਮੀ ਨਵੀਂ ਆਈਫੋਨ ਸੀਰੀਜ਼ ਦਾ ਇੰਤਜ਼ਾਰ ਕਰਦੇ ਹਨ। ਐਪਲ ਨੇ ਨਵਾਂ ਮੈਕਬੁੱਕ ਅਤੇ ਆਈਪੈਡ ਲਾਂਚ ਕਰ ਦਿੱਤਾ ਹੈ ਅਤੇ ਹੁਣ ਹਰ ਕੋਈ ਆਈਫੋਨ 16 ਸੀਰੀਜ਼ ਦੇ ਅਧਿਕਾਰਤ ਲਾਂਚ ਦੀ ਉਡੀਕ ਕਰ ਰਿਹਾ ਹੈ। ਸਤੰਬਰ ‘ਚ ਲਾਂਚ ਹੋਣ ਤੋਂ ਪਹਿਲਾਂ ਆਈਫੋਨ 16 ਸੀਰੀਜ਼ ਨਾਲ ਜੁੜੇ ਲੀਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਾਰ ਗਾਹਕਾਂ ਨੂੰ ਨਵੀਂ ਆਈਫੋਨ ਸੀਰੀਜ਼ ‘ਚ ਕਈ ਅਪਗ੍ਰੇਡ ਫੀਚਰ ਦੇਖਣ ਨੂੰ ਮਿਲਣਗੇ।
MacRumors ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹਾਲ ਹੀ ‘ਚ ਚੀਨੀ ਮਾਈਕ੍ਰੋਬਲਾਗਿੰਗ ਪਲੇਟਫਾਰਮ Weibo ‘ਤੇ ਇਕ ਯੂਜ਼ਰ (OvO ਬੇਬੀ ਸੌਸ OvO) ਨੇ ਆਈਫੋਨ 16 ਪ੍ਰੋ ਦੇ ਕੈਮਰੇ ਦੇ ਵੇਰਵਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। Weibo ‘ਤੇ ਸ਼ੇਅਰ ਕੀਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ iPhone 16 Pro Max ਮਾਡਲ ‘ਚ ਨਵਾਂ 48 ਮੈਗਾਪਿਕਸਲ Sony IMX903 ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਜਾਵੇਗਾ। ਪਰ ਇਹ ਅਪਗ੍ਰੇਡ ਸਿਰਫ ਪ੍ਰੋ ਮੈਕਸ ਵੇਰੀਐਂਟ ਤੱਕ ਹੀ ਸੀਮਿਤ ਹੋਵੇਗਾ। ਇਸ ਤੋਂ ਇਲਾਵਾ ਆਈਫੋਨ 16 ਪ੍ਰੋ ਮਾਡਲ ‘ਚ ਐਪਲ ਪ੍ਰੇਮੀਆਂ ਲਈ 48 ਮੈਗਾਪਿਕਸਲ ਦਾ Sony IMX803 ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ।
ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਮਾਡਲਾਂ ਵਿੱਚ ਇੱਕ 48-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸੈਂਸਰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਪਗ੍ਰੇਡ ਦੇ ਨਾਲ, ਘੱਟ ਰੋਸ਼ਨੀ ਵਿੱਚ ਕੈਮਰੇ ਦੀ ਕਾਰਗੁਜ਼ਾਰੀ ਪਹਿਲਾਂ ਦੇ ਮੁਕਾਬਲੇ ਹੋਰ ਬਿਹਤਰ ਹੋਵੇਗੀ। ਪਹਿਲਾਂ ਦੀ ਤਰ੍ਹਾਂ, ਨਵੀਂ ਆਈਫੋਨ ਸੀਰੀਜ਼ ‘ਚ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸੈਂਸਰ ਹੋਵੇਗਾ ਜੋ 5x ਆਪਟੀਕਲ ਜ਼ੂਮ ਸਪੋਰਟ ਨਾਲ ਆਵੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਆਓ ਜਾਣਦੇ ਹਾਂ ਕਿ ਆਈਫੋਨ 16 ਸੀਰੀਜ਼ ‘ਚ ਗਾਹਕਾਂ ਨੂੰ ਹੋਰ ਕਿਹੜੀਆਂ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਣਗੀਆਂ? ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਵੇਰੀਐਂਟ ਵਿੱਚ 6.3 ਇੰਚ ਅਤੇ 6.9 ਇੰਚ ਦੀ ਵੱਡੀ ਡਿਸਪਲੇ ਹੋਵੇਗੀ ਜੋ ਬਿਹਤਰ ਦੇਖਣ ਅਤੇ ਗੇਮਿੰਗ ਅਨੁਭਵ ਦੀ ਪੇਸ਼ਕਸ਼ ਕਰੇਗੀ।
ਦੋਵਾਂ ਮਾਡਲਾਂ ‘ਚ ਅਗਲੀ ਪੀੜ੍ਹੀ ਦੇ A18 ਪ੍ਰੋ ਪ੍ਰੋਸੈਸਰ ਦੇ ਨਾਲ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ। ਫੋਨ ਨੂੰ ਲਾਈਫ ਦੇਣ ਲਈ iPhone 15 Pro Max ਵਿੱਚ 4676 mAh ਦੀ ਪਾਵਰਫੁੱਲ ਬੈਟਰੀ ਦਿੱਤੀ ਜਾ ਸਕਦੀ ਹੈ।