ਐਸ.ਏ.ਐਸ. ਨਗਰ, 29 ਸਤੰਬਰ 2023: ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ, ਜਿਨ੍ਹਾਂ ਦੀ ਮੌਤ ਵਿਦੇਸ਼ ਵਿੱਚ ਕਿਸੇ ਕਾਰਨਾਂ ਕਰ ਕੇ ਹੋ ਜਾਂਦੀ ਹੈ, ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਵਿੱਚ ਲਿਆਉਣ ਲਈ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਸਰਕਾਰ ਵੱਲੋਂ ਇਸ ਸਬੰਧੀ ਪਹਿਲਕਦਮੀ ਕਰਦੇ ਹੋਏ ਮਿਤੀ 03 ਅਗਸਤ 2023 ਨੂੰ ਈ ਕੇਅਰ e-CARE (e-clearance for after life remains) ਪੋਰਟਲ (https://ecare.mohfw.gov.in/) ਜਾਰੀ ਕੀਤਾ ਗਿਆ ਹੈ, ਜਿਸ ‘ਤੇ ਬੇਨਤੀਕਾਰ ਸਿੱਧੇ ਤੌਰ ‘ਤੇ ਪ੍ਰਤੀਬੇਨਤੀਆਂ ਦੇ ਸਕਦੇ ਹਨ। ਇਸ ਨਾਲ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਵਿੱਚ ਮਦਦ ਮਿਲੇਗੀ।
ਇਸ ਨਾਲ ਬਹੁਤ ਘੱਟ ਸਮੇਂ ਵਿਚ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ। ਜ਼ਿਲ੍ਹਾ ਐੱਸ ਏ ਐੱਸ ਨਗਰ ਸਬੰਧੀ ਇਸ ਕੰਮ ਲਈ ਚੀਫ ਮਨਿਸਟਰ ਫੀਲਡ ਅਫਸਰ ਐਸ.ਏ.ਐਸ. ਨਗਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।