ਸ੍ਰੀ ਦਰਬਾਰ ਸਾਹਿਬ ਵਿਚ ਲੜਕੀ ਦੀ ਐਂਟਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਦਰਬਾਰ ਸਹਿਬ ਇਸ ਕੁੜੀ ਨੂੰ ਕਿਸੇ ਸੇਵਾਦਾਰ ਨੇ ਅੰਦਰ ਜਾਣ ਤੋਂ ਪਹਿਲਾਂ ਮੂੰਹ ਤੋਂ ਨਿਸ਼ਾਨ ਮਿਟਾ ਕੇ ਮੂੰਹ ਧੋ ਕੇ ਆਉਣ ਲਈ ਕਿਹਾ, ਇਸ ਗੱਲ ਕਰਕੇ ਇਹਨਾਂ ਨੇ ਸੇਵਾਦਾਰ ਨਾਲ ਬਹਸ ਕੀਤੀ। SGPC ਨੇ ਸਪੱਸ਼ਟੀਕਰਨ ਕਰਨ ਦਿੰਦਿਆਂ SGPC ਨੇ ਮੁਆਫੀ ਮੰਗੀ ਹੈ। ਇਸ ਸਾਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ SGPC ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਸੇ ਵੀ ਤਰ੍ਹਾਂ ਦੀ ਗਲਤ ਵਿਵਹਾਰ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾਦਾਰ ਦੇ ਵਿਵਹਾਰ ਲਈ ਮੁਆਫੀ ਮੰਗਦਾ ਹਾਂ। ਧਾਰਮਿਕ ਸਥਾਨ ਦੀ ਮਰਿਯਾਦਾ ਹੁੰਦੀ ਹੈ, ਵੀ ਇਥੇ ਕੋਈ ਨਸ਼ਾ ਕਰਕੇ ਨਾ ਆਵੇ, ਉਸ ਦਾ ਪਹਿਰਾਵਾ ਠੀਕ ਹੋਵੇ। ਇਸ ਲਈ ਸੇਵਾਦਾਰ ਉਹਨਾਂ ਦਾ ਪੂਰਾ ਖਿਆਲ ਰੱਖ ਰਹੇ ਹਨ। ਜੇ ਕਿਸੇ ਵੀ ਸਰਧਾਲੂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੈਂ ਦਿਲੋਂ ਮਾਫੀ ਮੰਗਦਾ ਹੈ।