ਸ਼੍ਰੀਲੰਕਾ ਵਿਚ ਹੋ ਰਹੇ ਵੂਮੈਨਸ ਵਨਡੇ ਟ੍ਰਾਈ-ਸੀਰੀਜ ਦੇ ਫਾਈਨਲ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਦਿੱਤਾ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਭਾਰਤ ਨੇ ਟੌਸ ਜਿੱਤ ਕੇ ਬੈਟਿੰਗ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਬਦੌਲਤ ਟੀਮ ਨੇ 7 ਵਿਕਟ ਗੁਆ ਕੇ 342 ਦੌੜਾਂ ਬਣਾਈਆਂ।
ਭਾਰਤ ਵੂਮੈਨਸ ਵਨਡੇ ਟ੍ਰਾਈ ਸੀਰੀਜ ਜਿੱਤਣ ‘ਤੇ CM ਮਾਨ ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਉਹਨਾਂ ਦੇ ਘਰ ‘ਚ ਖੇਡੀ ਜਾ ਰਹੀ ਤ੍ਰਿਕੋਣੀ ਲੜੀ ਦੇ ਫਾਈਨਲ ‘ਚ 97 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ ਹੈ। ਕਪਤਾਨ ਹਰਮਨਪ੍ਰੀਤ ਕੌਰ ਸਮੇਤ ਸਾਰੀ ਟੀਮ, ਕੋਚ ਸਹਿਬਾਨ ਅਤੇ ਬਾਕੀ ਪ੍ਰਬੰਧਕੀ ਸਟਾਫ਼ ਨੂੰ ਇਤਿਹਾਸਕ ਜਿੱਤ ਲਈ ਢੇਰ ਸਾਰੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ।
ਚੱਕਦੇ ਇੰਡੀਆ