ਇੰਡੀਆ AI ਮਿਸ਼ਨ: ਭਾਰਤ ਸਰਕਾਰ ਦੇਸ਼ ਵਿੱਚ AI ਨੂੰ ਉਤਸ਼ਾਹਿਤ ਕਰਨ ਲਈ ਸਾਰੇ ਯਤਨ ਕਰ ਰਹੀ ਹੈ। ਕੇਂਦਰ ਨੇ ਇਸ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਮੰਤਰੀ ਮੰਡਲ ਨੇ ਇੰਡੀਆ ਏਆਈ ਮਿਸ਼ਨ ਲਈ 10,370 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਮਿਸ਼ਨ ਦੇ ਤਹਿਤ, ਏਆਈ ਐਪਲੀਕੇਸ਼ਨਾਂ ਅਤੇ ਸਟਾਰਟਅੱਪ ਵਾਲੀਆਂ ਕੰਪਨੀਆਂ ਨੂੰ ਮਦਦ ਮਿਲੇਗੀ।
ਸਰਕਾਰ ਮੁਤਾਬਕ ਇਸ ਕਦਮ ਨਾਲ ਭਾਰਤ ਦੇ ਕੰਪਿਊਟਿੰਗ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ। ਇਸ AI ਮਿਸ਼ਨ ਦਾ ਢਾਂਚਾ ਦੇਸ਼ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਈਕੋਸਿਸਟਮ ਨੂੰ ਤੇਜ਼ੀ ਨਾਲ ਵਿਕਸਿਤ ਅਤੇ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਇਹ ਏਆਈ ਇਨੋਵੇਸ਼ਨ ਸਾਨੂੰ ਗਲੋਬਲ ਲੀਡਰ ਬਣਨ ਵਿੱਚ ਮਦਦ ਕਰੇਗੀ।