ਭਾਰਤ ਨੇ ਰਾਜਕੋਟ ‘ਚ ਖੇਡੇ ਗਏ ਤੀਜੇ ਟੈਸਟ ਮੈਚ ‘ਚ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਹੀ ਸਿਮਟ ਗਈ ਸੀ। ਭਾਰਤ ਨੇ ਦੂਜੀ ਪਾਰੀ ਵਿੱਚ ਚਾਰ ਵਿਕਟਾਂ ’ਤੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ‘ਚ ਇੰਗਲੈਂਡ ਦੀ ਪਾਰੀ 122 ਦੌੜਾਂ ‘ਤੇ ਹੀ ਸਿਮਟ ਗਈ।
ਭਾਰਤ ਨੇ ਤੀਜੇ ਟੈਸਟ ‘ਚ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ ਹੈ। ਰਾਜਕੋਟ ‘ਚ ਖੇਡੇ ਗਏ ਇਸ ਮੈਚ ‘ਚ ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ‘ਚ ਇੰਗਲੈਂਡ ਦੀ ਟੀਮ 122 ਦੌੜਾਂ ‘ਤੇ ਹੀ ਸਿਮਟ ਗਈ। ਮਾਰਕ ਵੁੱਡ ਨੂੰ ਛੱਡ ਕੇ ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ 20 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਵੁੱਡ ਨੇ 15 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਲਈ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕੁਲਦੀਪ ਨੇ ਦੋ ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਅਤੇ ਅਸ਼ਵਿਨ ਨੂੰ ਇਕ-ਇਕ ਵਿਕਟ ਮਿਲੀ। ਭਾਰਤ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ਨੇ ਹੈਦਰਾਬਾਦ ਵਿੱਚ ਪਹਿਲਾ ਟੈਸਟ ਜਿੱਤਿਆ ਸੀ, ਜਦੋਂ ਕਿ ਵਿਸ਼ਾਖਾਪਟਨਮ ਵਿੱਚ ਭਾਰਤ ਨੇ ਦੂਜਾ ਟੈਸਟ ਜਿੱਤਿਆ ਸੀ।
ਭਾਰਤ ਨੇ ਰਾਜਕੋਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 445 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਸਮਾਪਤ ਹੋ ਗਈ। ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਕੋਲ ਦੂਜੀ ਪਾਰੀ ‘ਚ 126 ਦੌੜਾਂ ਦੀ ਬੜ੍ਹਤ ਸੀ। ਭਾਰਤ ਨੇ ਚਾਰ ਵਿਕਟਾਂ ’ਤੇ 430 ਦੌੜਾਂ ਬਣਾ ਕੇ ਆਪਣੀ ਦੂਜੀ ਪਾਰੀ ਐਲਾਨ ਦਿੱਤੀ। ਕੁੱਲ ਲੀਡ 556 ਦੌੜਾਂ ਸੀ। 557 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਪਾਰੀ 122 ਦੌੜਾਂ ‘ਤੇ ਸਿਮਟ ਗਈ। ਸੀਰੀਜ਼ ਦਾ ਚੌਥਾ ਮੈਚ 23 ਫਰਵਰੀ ਤੋਂ ਰਾਂਚੀ ‘ਚ ਖੇਡਿਆ ਜਾਵੇਗਾ।