ਮੋਹਾਲੀ ਦੇ ਸੈਕਟਰ 62 ਵਿੱਚ ਸਥਿਤ ਇੱਕ ਨਿੱਜੀ ਬੈਂਕ ਦੇ ਬਾਥਰੂਮ ਵਿੱਚ ਨੌਜਵਾਨ ਵੱਲੋਂ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਰਾਜਦੀਪ ਸਿੰਘ ਮੰਗਲਵਾਰ ਦੁਪਹਿਰ ਬੈਂਕ ਆਇਆ ਅਤੇ ਪਹਿਲੀ ਮੰਜ਼ਿਲ ’ਤੇ ਸਥਿਤ ਲੋਨ ਵਿਭਾਗ ਗਿਆ। ਉਥੇ ਪਹੁੰਚਣ ਤੋਂ ਬਾਅਦ ਉਸ ਨੇ ਬਾਥਰੂਮ ਵਿਚ ਰਿਵਾਲਵਰ ਨਾਲ ਆਪਣੀ ਕੰਨਪਟੀ ’ਤੇ ਗੋਲੀ ਮਾਰ ਲਈ। ਰਾਜਦੀਪ ਮੋਹਾਲੀ ਦੇ ਸੈਕਟਰ 82 ਵਿੱਚ ਆਊਟਲੇਟ ਇਮੀਗ੍ਰੇਸ਼ਨ ਨਾਮ ਦਾ ਇੱਕ ਸੈਂਟਰ ਚਲਾ ਰਿਹਾ ਸੀ।
ਰਾਜਦੀਪ ਸਿੰਘ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਅਤੇ ਕੁਝ ਲੋਕਾਂ ਦੇ ਨਾਮ ਵੀ ਲਿਖੇ ਹਨ ਜੋ ਉਸਨੂੰ ਪਰੇਸ਼ਾਨ ਕਰ ਰਹੇ ਸਨ। ਰਾਜਦੀਪ ਦੇ ਮਾਤਾ-ਪਿਤਾ, ਭਰਾ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਕੱਲ੍ਹ ਜਦੋਂ ਇਹ ਖ਼ਬਰ ਮੋਗਾ ਪਹੁੰਚੀ ਤਾਂ ਪੂਰੇ ਮੋਗਾ ਵਿੱਚ ਸੋਗ ਦੀ ਲਹਿਰ ਫੈਲ ਗਈ। ਰਾਜਦੀਪ ਦਾ ਪੂਰਾ ਪਰਿਵਾਰ ਅਤੇ ਦੋਸਤ ਮੋਹਾਲੀ ਚਲੇ ਗਏ ਹਨ। ਇਸ ਵੇਲੇ ਮੋਗਾ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਬਚਿਆ ਹੈ।




