ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਸਜ਼ਾ ਮੌਤ ਤੱਕ ਉਮਰ ਕੈਦ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਬੇਅਦਬੀ ਕਰਦਾ ਹੈ, ਤਾਂ ਉਸ ਦੀ ਸਾਂਭ ਸੰਭਾਲ ਕਰਨ ਵਾਲੇ ‘ਤੇ ਕਾਰਵਾਈ ਹੋਵੇਗੀ। ਜਿਵੇਂ ਕੋਈ ਕਿਸੇ ਦੀ ਕਾਰ ਚਲਾ ਕੇ ਹਾਦਸਾ ਕਰਦਾ ਹੈ, ਤਾਂ ਕਾਰਵਾਈ ਮਾਲਕ ‘ਤੇ ਉਂਦੀ ਹੈ ਅਤੇ ਜਿਵੇਂ ਕਿਸੇ ਦੀ ਗੰਨ ਤੋਂ ਕੋਈ ਵਾਰਦਾਤ ਕਰਦਾ ਹੈ ਤਾਂ ਵੀ ਕਾਰਵਾਈ ਮਾਲਕ ‘ਤੇ ਹੁੰਦੀ ਹੈ, ਹੁਣ ਉਸੇ ਤਰ੍ਹਾਂ ਇਸ ਮੈਲੇ ‘ਚ ਵੀ ਕਾਰਵਾਈ ਹੋਵੇਗੀ।
ਮਾਮਲੇ ਦੀ ਜਾਂਚ ਜਲਦੀ ਪੂਰੀ ਕੀਤੀ ਜਾਵੇਗੀ। ਬੇਅਦਬੀ ਦੀ ਸਜ਼ਾ ਮੌਤ ਤੱਕ ਉਮਰ ਕੈਦ ਹੈ। ਜੁਰਮਾਨਾ 20 ਲੱਖ ਰੁਪਏ ਹੋਵੇਗਾ। ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ। 21 ਮਾਰਚ ਨੂੰ ਅੰਮ੍ਰਿਤਸਰ ਵਿੱਚ ਸੰਤ ਸਮਾਜ ਨਾਲ ਇੱਕ ਮੀਟਿੰਗ ਹੋਈ। ਉਸ ਸਮੇਂ, ਉਨ੍ਹਾਂ ਨੂੰ ਕਾਨੂੰਨੀ ਸਲਾਹ ਦੇਣ ਲਈ ਕਿਹਾ ਗਿਆ ਸੀ। ਇਸ ਬਿੱਲ ਅਨੁਸਾਰ ਬੇਅਦਬੀ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਵੱਧ ਤੋਂ ਵੱਧ ਮੌਤ ਤੱਕ ਉਮਰ ਕੈਦ ਅਤੇ 25 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।




