ਚੰਡੀਗੜ੍ਹ, 26 ਅਕਤੂਬਰ : IAS ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਚੰਡੀਗੜ੍ਹ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ, ਇਸ ਤੋਂ ਪਹਿਲਾਂ ਵਿਨੈ ਪ੍ਰਤਾਪ ਸਿੰਘ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸਨ। IAS ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਗੁੜਗਾਉਂ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਹ ਨਿਯੁਕਤੀ ਗ੍ਰਹਿ ਮੰਤਰਾਲੇ ਵਲੋਂ ਕੀਤੀ ਗਈ। IAS ਨਿਸ਼ਾਂਤ ਕੁਮਾਰ ਯਾਦਵ ਨੂੰ ਹਰਿਆਣਾ ਕੇਡਰ ਤੋਂ AGMUT ਕਾਡਰ, ਚੰਡੀਗੜ੍ਹ ਕੈਡਰ ਲਈ ਅੰਤਰ-ਕੇਡਰ ਡੈਪੂਟੇਸ਼ਨ ‘ਤੇ ਨਿਯੁਕਤ ਕੀਤਾ ਗਿਆ ਹੈ।