ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ‘ਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਜਲੰਧਰ ਦੇ ਸ਼ਾਹਕੋਟ ਵਿੱਚ ਗਈ ਰੈਲੀ ‘ਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਰਾਜਸਥਾਨ ਦੇ ਪਾਣੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ 2027 ‘ਚ ਸਾਡੀ ਸਰਕਾਰ ਆਉਣ ‘ਤੇ ਮੈਂ ਰਾਜਸਥਾਨ ਦਾ ਪਾਣੀ ਬੰਦ ਕਰੂੰਗਾ। ਖੇਤਰੀ ਪਾਰਟੀ ਹੀ ਪੰਜਾਬ ਨੂੰ ਬਚਾਅ ਸਕਦੀ ਹੈ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਪੰਜਾਬ ਲਈ ਕੀਤੇ ਗਏ ਕੰਮਾਂ ਨੂੰ ਦਰਸਾਉਂਦਿਆਂ ਕਿਹਾ ਕਿ ਪੰਜਾਬ ਦਾ ਕੀ ਹਾਲ ਹੁੰਦਾ ਸੀ। ਜੇਕਰ 25-30 ਸਾਲ ਪਹਿਲਾਂ ਦੇਖੀਏ ਤਾਂ ਇਥੇ ਬਿਜਲੀ ਤੱਕ ਨਹੀਂ ਆਉਂਦੀ ਸੀ। ਸੜਕਾਂ ਟੁੱਟੀਆਂ ਸਨ। ਸਾਡੇ ਬੱਚੇ ਬਾਹਰ ਚਲੇ ਗਏ ਕਿਉਂਕਿ ਗਰਮੀ ਲੱਗਦੀ ਸੀ, ਮੱਛਰ ਆਉਂਦੇ ਸਨ। ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਸੀ। ਫਿਰ ਬਾਦਲ ਸਾਬ੍ਹ ਆਏ ਉਨ੍ਹਾਂ ਨੇ ਆਪਣੇ ਰਾਜ ਵਿਚ ਇਕ-ਇਕ ਮੁਸ਼ਕਲ ਨੂੰ ਹੱਲ ਕੀਤਾ। ਤੁਸੀਂ ਅੱਜ ਖੇਤੀ ਕਰਦੇ ਹੋ। ਤੁਸੀਂ ਟਿਊਬਵੈੱਲ ਨਾਲ ਸਿੰਚਾਈ ਕਰਦੇ ਹੋ। ਉਸ ਸਮੇਂ ਵਿਚ ਜੋ ਟਿਊਬਵੈੱਲ ਕੁਨੈਕਸ਼ਨ ਮਿਲਿਆ, ਉਹ ਕੁਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਤੇ ਉਸ ਵਿਚ ਮੁਫਤ ਬਿਜਲੀ ਕਰਨ ਵਾਲਾ ਵੀ ਅਕਾਲੀ ਦਲ ਹੈ।




