Sunday, October 20, 2024
spot_img

HSGMC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਬੀਜੇਪੀ ਦਾ ਏਜੰਟ

Must read

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਡਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਨ। ਜਗਦੀਸ਼ ਸਿੰਘ ਝੀਡਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਅਤੇ ਆਦਮੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ ‘ਚ ਖੇਡਦਾ ਹੈ।

ਦੱਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਨ। ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ ‘ਚ ਖੇਡਦਾ ਹੈ। ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ, ਜਥੇਦਾਰ ਡਰ ਗਿਆ ਸੀ ਕੀ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਅਸਤੀਫ਼ਾ ਦੇ ਦਿੱਤਾ।

ਜਗਦੀਸ਼ ਸਿੰਘ ਝੀਡਾਂ ਨੇ ਕਿਹਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ…ਕਿਉਂਕਿ ਅਸੀਂ ਭੁਗਤਭੋਗੀ ਹਾਂ…ਜਦੋਂ ਸਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ ਸੀ ਤਾਂ ਸਾਡੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਸੀ। ਜਿਨ੍ਹਾਂ ਨੇ 22 ਸਾਲ ਸੰਘਰਸ਼ ਕੀਤਾ ਸੀ। ਇਸ ਕਮੇਟੀ ਦਾ ਅਸੀਂ ਗਠਨ ਕਰਕੇ ਨਾਂਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਨ। ਇਸੇ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਕਿਹਾ ਸੀ ਕਿ ਅਸੀਂ ਇਸ ਕਮੇਟੀ ਉੱਤੇ ਮੋਹਰ ਲਗਾਵਾਂਗੇ। ਜਦੋਂ ਇਸ ਬਾਰੇ ਬੀਜੇਪੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ। ਅਤੇ ਆਖਿਆ ਕਿ ਤੁਸੀਂ ਕੌਣ ਹੁੰਦੇ ਹੋ ਇਸ ਕਮੇਟੀ ‘ਤੇ ਮੋਹਰ ਲਗਾਉਣ ਵਾਲੇ…ਹਰਿਆਣਾ ਵਿੱਚ ਸਾਡੇ ਸਰਕਾਰ ਹੈ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਬੀਜੇਪੀ ਨੇ ਇਸ ਕਮੇਟੀ ਨੂੰ ਰੋਕਣ ਦੇ ਲਈ ਹਰਪ੍ਰੀਤ ਸਿੰਘ ਦੀ ਵਰਤੋਂ ਕੀਤੀ। ਜਥੇਦਾਰ ਮੇਰੇ ਹਿਸਾਬ ਨਾਲ ਉਹ ਬੀਜੇਪੀ ਦਾ ਏਜੰਟ ਅਤੇ ਆਦਮੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article