ਹੁਸ਼ਿਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇੱਕ 68 ਸਾਲਾ ਬਜ਼ੁਰਗ ਤਰੇਸਮ ਲਾਲ ਦੀ ਜ਼ਿੰਦਗੀ ਅਚਾਨਕ ਬਦਲ ਗਈ। ਤਰਸੇਮ ਲਾਲ ਵੱਲੋਂ ਵਿਸਾਖੀ ਬੰਪਰ ਮੌਕੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ। ਜਿਵੇਂ ਹੀ ਤਰਸੇਮ ਸਿੰਘ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ। ਦੂਸੇ ਪਾਸੇ ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰ ਵੀ ਖੁਸ਼ੀ ‘ਚ ਝੂਮ-ਉੱਠਿਆ ਅਤੇ ਘਰ ‘ਚ ਵਿਆਹ ਵਰਗਾ ਮਾਹੌਲ ਬਣ ਗਿਆ।
ਤਰਸੇਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲਾਟਰੀ ਪਾ ਰਹੇ ਨੇ ਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਕ ਦਿਨ ਉਨ੍ਹਾਂ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ ਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਤੇ ਫਿਰ ਉਨ੍ਹਾਂ ਦੇ ਬੱਚਿਆਂ ਵਲੋਂ ਬੈਂਕ ਪਾਸੋਂ ਜੋ ਲੋਨ ਲਏ ਹੋਏ ਨੇ ਉਨ੍ਹਾਂ ਨੂੰ ਖਤਮ ਕਰਵਾਉਣਗੇ।
ਦੱਸ ਦਈਏ ਕਿ ਤਰਸੇਮ ਸਿੰਘ ਨੇ 19 ਅਪ੍ਰੈਲ ਨੂੰ ਹੀ ਇਸ ਲਾਟਰੀ ਦਾ ਰਿਜ਼ਲਟ ਆਇਆ ਅਤੇ 19 ਅਪ੍ਰੈਲ ਦੀ ਸ਼ਾਮ ਨੂੰ ਹੀ ਉਨ੍ਹਾਂ ਨੇ ਟਿਕਟ ਖਰੀਦੀ ਸੀ। ਕਿਸੇ ਕੰਮ ਤੋਂ ਉਹ ਬਾਜ਼ਾਰ ਗਏ ਸਨ ਅਤੇ 500 ਰੁਪਏ ਦੀ ਲਾਟਰੀ ਦੀ ਟਿਕਟ ਖਰੀਦ ਲਈ। ਕਿਸਮਤ ਪਲਟ ਗਏ ਲਾਟਰੀ ਖਰੀਦਣ ਦੇ 2 ਘੰਟਿਆਂ ਬਾਅਦ ਹੀ ਇਨਾਮਾਂ ਦਾ ਐਲਾਨ ਹੋ ਗਿਆ ਅਤੇ ਤਰਸੇਮ ਲਾਲ ਦੀ 6 ਕਰੋੜ ਦੀ ਲਾਟਰੀ ਨਿਕਲ ਆਈ।