30 ਮਈ ਦਿਨ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦਿਵਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਸਕੂਲ, ਕਾਲਜ ਤੇ ਹੋਰ ਸਰਕਾਰੀ ਦਫਤਰ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ 7 ਗਜ਼ਟਿਡ ਛੁੱਟੀਆਂ ਸਨ ਜਦੋਂ ਕਿ ਮਈ ਮਹੀਨੇ ਵਿਚ ਸਿਰਫ 2 ਗਜ਼ਟਿਡ ਛੁੱਟੀਆਂ ਹਨ। ਪਹਿਲੀ ਛੁੱਟੀ ਵੀਰਵਾਰ 1 ਮਈ ਨੂੰ ਸੀ ਜਦੋਂ ਕਿ ਦੂਜੀ ਛੁਟੀ 30 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਕਰਕੇ ਹੈ।