ਸ੍ਰੀ ਅਨੰਦਪੁਰ ਸਾਹਿਬ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1757 ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਹੋਲੀ ਦੇ ਅਗਲੇ ਦਿਨ ਹੋਲਾ-ਮੁਹੱਲਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਗੜ੍ਹ ਨਾਮਕ ਸਥਾਨ ‘ਤੇ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕੀਤੀ। ਮੁਹੱਲਾ ਦੋ ਸ਼ਬਦਾਂ, ਮ-ਹੱਲਾ ਤੋਂ ਬਣਿਆ ਹੈ। ਜਿਸ ਵਿੱਚ ‘ਮ’ ਦਾ ਅਰਥ ਬਨਾਵਟੀ ਅਤੇ ਹੱਲਾ ਦਾ ਅਰਥ ਹੈ ਹਮਲਾ।
ਮਾਘੀ ਸ੍ਰੀ ਮੁਕਤਸਰ ਸਾਹਿਬ ਮੇਲੇ ਵਾਂਗ ਹੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਆਰੰਭ ਹੋਣ ਤੋਂ ਮਹੀਨਾ ਭਰ ਪਹਿਲਾਂ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੇ ਦਲ ਘੋੜਿਆਂ ’ਤੇ ਸਵਾਰ ਹੋ ਕੇ ਨਗਾਰੇ ਵਜਾਉਦੇ, ਸ਼ਸਤਰਾਂ-ਬਸਤਰਾਂ ਵਿੱਚ ਸਜੇ ਹੋਏ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਤੋਂ 19 ਸਾਲ ਪਹਿਲਾਂ ਹੀ 1680 ਈ: ਤੋਂ ਸਿੱਖਾਂ ਨੂੰ ਹੋਲੇ-ਮਹੱਲੇ ਦੇ ਪੁਰਬ ਤੇ ਸ਼ਸਤਰ ਅਭਿਆਸ ਕਰਵਾਉਣੇ ਆਰੰਭ ਕਰ ਦਿੱਤੇ ਸਨ।
ਹੋਲਾ ਮੁਹੱਲਾ ਇੱਕ ਬਨਾਵਟੀ ਹਮਲਾ ਹੈ, ਜਿਸ ਵਿੱਚ ਪੈਦਲ ਅਤੇ ਘੋੜੇ ਉੱਤੇ ਹਥਿਆਰਾਂ ਨਾਲ ਲੈਸ ਨਿਹੰਗ ਦੋ ਗਰੁੱਪ ਬਣਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਹਨ। ਹੋਲੇ ਮੁਹੱਲੇ ਦੀ ਸ਼ੁਰੂਆਤ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸਮੂਹ ਨਿਰਮਲ ਭੇਖ ਵੱਲੋਂ ਹੋਲਾ ਮਹੱਲਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸੁੰਦਰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਨਿਰਮਲ ਭੇਖ ਦੇ ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।