ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ਸ਼ਹਿਰ ਅੰਦਰ ਕਾਫ਼ੀ ਪਾਣੀ ਭਰ ਗਿਆ ਹੈ। ਲੁਧਿਆਣਾ ਦੇ ਦੋਮੋਰੀਆ ਪੁੱਲ ਨੇੜੇ ਕੰਧ ਡਿੱਗਣ ਨਾਲ ਕਈ ਕਾਰਾਂ ਨੁਕਸਾਨੀਆਂ ਗਈਆਂ ਹਨ। ਪੰਜਾਬ ਦੇ 10 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਲੁਧਿਆਣਾ ਵਾਸੀਆਂ ਲਈ ਵੀ ਇਹ ਮੀਹ ਖ਼ਤਰੇ ਦੀ ਘੰਟੀ ਹੈ। ਭਾਰੀ ਬਰਸਾਤ ਕਾਰਨ ਬੁੱਢੇ ਦਾ ਪਾਣੀ ਓਵਰਫਲੋ ਹੋ ਚੁੱਕਿਆ ਹੈ। ਲੋਕਾਂ ਦੇ ਘਰਾਂ ‘ਚ 3-3 ਫੁੱਟ ਪਾਣੀ ਭਰ ਗਿਆ। ਲੁਧਿਆਣਾ ਦੇ ਕਈ ਇਲਾਕੇ ਪਾਣੀ ‘ਚ ਡੁੱਬ ਗਏ ਹਨ।
ਮੌਸਮ ਵਿਭਾਗ ਨੇ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਤਲੁਜ ਵਿੱਚ ਗੇਜ 774.30 ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਪੱਧਰ ਤੋਂ ਸਿਰਫ਼ 1.50 ਫੁੱਟ ਹੇਠਾਂ ਹੈ। ਸ਼ਾਮ ਤੱਕ ਇਹ ਲਾਲ ਨਿਸ਼ਾਨ ਨੂੰ ਪਾਰ ਕਰ ਜਾਵੇਗਾ। ਇਸ ਵੇਲੇ 46000 ਕਿਊਸਿਕ ਪਾਣੀ ਵਹਿ ਰਿਹਾ ਹੈ। ਸ਼ਾਮ 4:00 ਵਜੇ ਤੱਕ ਇਹ 70000 ਦੇ ਪੱਧਰ ਤੱਕ ਪਹੁੰਚ ਜਾਵੇਗਾ।