ਸੋਮਵਾਰ ਨੂੰ ਦੇਸ਼ ਭਰ ਵਿੱਚ ਮੌਸਮ ਬਦਲ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ, ਪੂਰਬੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਤੇਜ਼ ਤੂਫ਼ਾਨ, ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਵਧਦੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਪਰ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਕਾਰਨ ਸੁਚੇਤ ਰਹਿਣ ਦੀ ਲੋੜ ਹੈ।
ਐਤਵਾਰ ਨੂੰ ਦਿਨ ਭਰ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੀ। ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਤਾਪਮਾਨ 32.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 32.3 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 36.4 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ 32.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 35.7 ਡਿਗਰੀ ਸੈਲਸੀਅਸ, ਨੂਰਮਹਿਲ (ਜਲੰਧਰ) ਵਿੱਚ 35.6 ਡਿਗਰੀ ਸੈਲਸੀਅਸ ਅਤੇ ਮੋਹਾਲੀ ਵਿੱਚ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਅਗਲੇ 4 ਘੰਟਿਆਂ ਵਿਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕਈ ਸ਼ਹਿਰਾਂ ਵਿਚ ਗਰਜ ਅਤੇ ਮੀਂਹ ਦੇ ਨਾਲ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ਵਿਚ ਹਰਿਆਣਾ ਦੇ ਰਾਜੌਂਦ, ਅਸੰਧ, ਸਫੀਦੋਂ, ਜੀਂਦ, ਪਾਣੀਪਤ, ਗੋਹਾਨਾ, ਤੋਸ਼ਾਮ ਸ਼ਾਮਲ ਹਨ, ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਬਿਜਨੌਰ, ਬੜੌਤ, ਬਾਗਪਤ, ਖੇਖੜਾ ਵਿੱਚ ਵੀ ਬਿਜਲੀ ਡਿੱਗਣ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਘੰਟਿਆਂ ਵਿੱਚ ਦਿੱਲੀ ਦੇ ਕੁਝ ਸਥਾਨਾਂ ਜਿਵੇਂ ਕਿ ਨਰੇਲਾ, ਬਵਾਨਾ, ਅਲੀਪੁਰ, ਕਾਂਝਵਾਲਾ, ਰੋਹਿਣੀ, ਮੁੰਡਕਾ ਅਤੇ ਐਨਸੀਆਰ ਦੇ ਫਰੀਦਾਬਾਦ, ਬੱਲਭਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਨਰਵਾਣਾ, ਕਰਨਾਲ, ਬਰਵਾਲਾ, ਹਿਸਾਰ, ਗਨੌਰ, ਹਾਂਸੀ, ਮਹਿਮ, ਸੋਨੀਪਤ, ਰੋਹਤਕ, ਖਰਖੌਦਾ, ਪਲਵਲ, ਔਰੰਗਾਬਾਦ ਅਤੇ ਗੰਗੋਹ, ਨਜੀਬਾਬਾਦ, ਸ਼ਾਮਲੀ, ਮੋਦੀਨਗਰ, ਮੋਦੀਨਗਰ, ਮੇਜਾਨਗਰ, ਚੰਦਰਪੁਰ, ਮੇਹਮਪੁਰ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।