ਸਾਲ 2023 ਹੁਣ ਖਤਮ ਹੋਣ ਵਾਲਾ ਹੈ। ਨਿਊਜ਼ੀਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਭਾਰਤ ਅਤੇ ਹੋਰ ਦੇਸ਼ਾਂ ਵਿੱਚ ਅੱਜ ਅੱਧੀ ਰਾਤ 12 ਤੋਂ ਬਾਅਦ ਨਵਾਂ ਸਾਲ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ, ਹਰ ਕੋਈ ਇਸ ਪਿਛਲੇ ਸਾਲ ਦੀਆਂ ਚੰਗੀਆਂ ਯਾਦਾਂ ਨੂੰ ਸੰਭਾਲਣ ਅਤੇ ਬੁਰੀਆਂ ਯਾਦਾਂ ਨੂੰ ਭੁੱਲ ਕੇ ਨਵੇਂ ਸਾਲ ਦਾ ਸਵਾਗਤ ਕਰਨ ਲਈ ਉਤਾਵਲਾ ਹੁੰਦਾ ਹੈ। ਨਵੇਂ ਸਾਲ ਦੇ ਸਵਾਗਤ ਲਈ ਦੇਸ਼ ਭਰ ‘ਚ ਤਿਆਰੀਆਂ ਚੱਲ ਰਹੀਆਂ ਹਨ।
ਨਵਾਂ ਸਾਲ ਸਭ ਤੋਂ ਪਹਿਲਾਂ ਭਾਰਤ ਦੇ ਪੂਰਬ ਵੱਲ ਦੇ ਦੇਸ਼ਾਂ – ਜਾਪਾਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਮਨਾਇਆ ਜਾਵੇਗਾ। ਇਨ੍ਹਾਂ ਦੇਸ਼ਾਂ ਵਿੱਚ ਨਵੇਂ ਸਾਲ ਦਾ ਜਸ਼ਨ ਭਾਰਤੀ ਸਮੇਂ ਮੁਤਾਬਕ ਸ਼ਾਮ ਤੋਂ ਸ਼ੁਰੂ ਹੋ ਜਾਵੇਗਾ। ਆਸਟ੍ਰੇਲੀਆ-ਨਿਊਜ਼ੀਲੈਂਡ ਵਿੱਚ 2024 ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਸਿਡਨੀ ਓਪੇਰਾ ਹਾਊਸ, ਹਾਰਬਰ ਬ੍ਰਿਜ ਉੱਤੇ ਆਤਿਸ਼ਬਾਜ਼ੀ; ਆਕਲੈਂਡ ਦਾ ਸਕਾਈ ਟਾਵਰ ਵੀ ਰੌਸ਼ਨ ਕੀਤਾ।