gursharan kaur makes record india book of record : ਜ਼ਿਲ੍ਹੇ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਗੁਰਸ਼ਰਨ ਕੌਰ ਪੰਜਾਬ ਦਾ ਮਾਣ ਬਣ ਗਈ ਹੈ। ਪੰਜਾਬ ਦੇ ਧੀ ਨੇ ਆਪਣੀ ਮਿਹਨਤ ਸਕਦਾ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ ਕਰਵਾਉਣ ਲਈ ਗੁਰਸ਼ਰਨ ਕੌਰ ਵੱਲੋਂ ਡੇਢ ਮਿੰਟ ਵਿੱਚ ਸਵੈ ਰਚਿਤ ਅੱਠ ਕਵਿਤਾਵਾਂ ਲਿਖੀਆਂ ਹਨ। ਇਸ ਤੋਂ ਪਹਿਲਾਂ ਢਾਈ ਮਿੰਟ ਵਿੱਚ ਪੰਜ ਸਵੈ ਰਚਿਤ ਕਵਿਤਾਵਾਂ ਲਿਖਣ ਦਾ ਇੱਕ ਭਾਰਤੀ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਗਿਆ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਦਾਦੀ, ਚਾਚਾ ਅਤੇ ਭੂਆ ਵੱਲੋਂ ਗੁਰਸ਼ਰਨ ਕੌਰ ਦੀ ਉਚੇਰੀ ਪੜ੍ਹਾਈ ਬਠਿੰਡਾ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦਾਖਲ ਕਰਵਾਇਆ ਗਿਆ ਸੀ। ਗੁਰਸ਼ਰਨ ਕੌਰ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਵਸਨੀਕ ਹੈ।
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੀ 19 ਸਾਲ ਦੀ ਗੁਰਸ਼ਰਨ ਕੌਰ ਵਿਰਕ ਪੰਜਾਬ ਦਾ ਮਾਣ ਬਣ ਗਈ ਹੈ। ਗੁਰਸ਼ਰਨ ਕੌਰ ਨੇ ਸਾਹਿਤ ਦੇ ਵਿੱਚ ਨਵਾਂ ਵਿਸ਼ਵ ਕੀਰਤੀਮਾਨ ਸਥਾਪਤ ਕਰਦਿਆਂ ਰਿਕਾਰਡ ਬੁੱਕ ਆਫ ਇੰਡੀਆ ‘ਚ ਆਪਣਾ ਨਾਂ ਦਰਜ ਕਰਵਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ ਕਰਵਾਉਣ ਲਈ ਗੁਰਸ਼ਰਨ ਕੌਰ ਵੱਲੋਂ ਡੇਢ ਮਿੰਟ ਵਿੱਚ ਸਵੈ ਰਚਿਤ ਅੱਠ ਕਵਿਤਾਵਾਂ ਲਿਖੀਆਂ ਹਨ। ਵਿਸ਼ਵ ਦੀ ਪਹਿਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਨੂੰ ਦਸ ਸਾਲ ਦੀ ਮੁਸ਼ੱਕਤ ਤੋਂ ਬਾਅਦ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਜਿਸ ਨੇ ਡੇਢ ਮਿੰਟ ਚ ਅੱਠ ਕਵਿਤਾਵਾਂ ਲਿਖ ਕੇ ਇਹ ਮਾਣ ਪ੍ਰਾਪਤ ਕੀਤਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਗੁਰਸ਼ਰਨ ਕੌਰ ਨੇ ਦੱਸਿਆ ਕਿ ਉਸ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ ਅਤੇ 2018 ਤੱਕ ਉਸਨੂੰ ਪੂਰੀ ਤਰ੍ਹਾਂ ਤੁਕਬੰਦੀ ਕਰਨੀ ਆ ਗਈ ਸੀ। ਉਸਨੇ ਦੱਸਿਆ ਕਿ 2020 ‘ਚ ਕੋਰੋਨਾ ਕਾਲ ਦੌਰਾਨ ਉਸਨੇ ਪੰਜਾਬੀ ਭਾਸ਼ਾ ’ਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਸੋਧੀ ਹੋਈ। ਉਸ ਨੇ ਕਿਹਾ ਕਿ ਉਸਨੇ ਕਵਿਤਾ 2021 ਵਿਚ ਲਿਖੀ ਅਤੇ ਉਦੋਂ ਉਹ 11ਵੀਂ ਜਮਾਤ ‘ਚ ਸੀ। ਦੱਸ ਦਈਏ ਕਿ ਗੁਰਸ਼ਰਨ ਕੌਰ ਦੀਆਂ ਹੁਣ ਤੱਕ ਦੋ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ।