Wednesday, October 22, 2025
spot_img

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ’ਚ ਕੀਤਾ ਆਤਮ ਸਮਰਪਣ

Must read

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਮਾਮਲੇ ’ਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਵੱਲੋਂ ਮੌਕੇ ’ਤੇ ਹੀ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਅਤੇ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਅਤੇ ਦੂਜੇ ਪੁੱਤਰ ਹਰਪ੍ਰੀਤ ਸਿੰਘ ਨੂੰ 30 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

ਵਿਜੀਲੈਂਸ ਵੱਲੋਂ ਦਰਜ ਕੀਤੀ ਗਈ FIR ’ਚ ਦੋਸ਼ ਲਗਾਇਆ ਗਿਆ ਹੈ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਖਰਚ ਦਾ ਚਾਰਟ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੀ ਜਾਂਚ ਮਿਆਦ ਦੇ ਸਬੰਧ ’ਚ ਜਾਇਦਾਦ ਦਾ ਪਤਾ ਲਗਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਮੁਤਾਬਕ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ 2,37,12,596 ਰੁਪਏ ਦੀ ਆਮਦਨ ਕੀਤੀ।

ਇਸ ਜਾਂਚ ਪੀਰੀਅਡ ਦੌਰਾਨ 8,76,30,888.87 ਰੁਪਏ ਦਾ ਖਰਚ ਕੀਤਾ ਸੀ। ਇਸ ਤਰ੍ਹਾਂ ਧਰਮਸੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ 6,39,18,292.39 ਰੁਪਏ ਖ਼ਰਚ ਕੀਤੇ ਹਨ ਅਤੇ ਇਸ ਤਰ੍ਹਾਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13 (1) (2) ਨਾਲ 13 (2) ਤਹਿਤ ਕਥਿਤ ਅਪਰਾਧ ਕੀਤੇ ਹਨ। ਜਾਂਚ ਵਿੱਚ ਇਹ ਵੀ ਰਿਕਾਰਡ ਪਾਇਆ ਗਿਆ ਹੈ ਕਿ ਪਟੀਸ਼ਨਰ ਤੇ ਸਾਧੂ ਸਿੰਘ ਧਰਮਸੋਤ ਦੇ ਪਰਿਵਾਰਕ ਮੈਂਬਰਾਂ ਆਪਣੇ ਨਾਂ ’ਤੇ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਦੇ ਅਨੁਪਾਤ ਤੋਂ ਘੱਟ ਹਨ।

ਦੋਸ਼ਾਂ ਮੁਤਾਬਕ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਜੀ.ਐਮ. ਨਾਗਪਾਲ ਦੇ ਪੁੱਤਰ ਰਾਜ ਕੁਮਾਰ ਤੋਂ 500 ਵਰਗ ਗਜ਼ ਦਾ ਇਕ ਪਲਾਟ 25,00, 000 ਰੁਪਏ ਦੀ ਦਰ ਨਾਲ ਖ਼ਰੀਦਿਆ ਹੈ, ਜੋ ਕਿ ਉਸ ਨੇ ਆਪਣੇ ਬੈਂਕ ਖਾਤੇ ਤੋਂ ਉਪਰੋਕਤ ਵਿਕਰੇਤਾ ਰਾਜ ਕੁਮਾਰ ਨੂੰ ਅਦਾ ਕੀਤਾ ਸੀ। ਮੋਹਾਲੀ ਵਿਚ ਅਜਿਹੀਆਂ ਜਾਇਦਾਦਾਂ ਦਾ ਕੁਲੈਕਟਰ ਰੇਟ 20,000 ਰੁਪਏ ਪ੍ਰਤੀ ਵਰਗ ਗਜ਼ ਹੋਣ ਦੇ ਬਾਵਜੂਦ ਜੋ ਕਿ ਅਜਿਹੇ 500 ਵਰਗ ਗਜ਼ ਪਲਾਟ ਲਈ 1,00,00,000 ਰੁਪਏ ਬਣਦਾ ਹੈ, ਹਰਪ੍ਰੀਤ ਸਿੰਘ ਨੇ ਇਸ ਨੂੰ ਸਿਰਫ਼ 25,00,000 ਰੁਪਏ ਦੀ ਬਹੁਤ ਘੱਟ ਮੁੱਲ ਵਾਲੀ ਦਰ ’ਤੇ ਖਰੀਦਿਆ ਹੈ, ਜੋ ਕਿ ਸ਼ੱਕ ਨੂੰ ਹੋਰ ਵੀ ਦਰਸਾਉਂਦਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article