ਕੇਂਦਰੀ ਵਿੱਤ ਮੰਤਰੀ 1 ਫਰਵਰੀ 2024 ਨੂੰ ਬਜਟ ਪੇਸ਼ ਕਰਨਗੇ। ਇਸ ਵਾਰ ਕੇਂਦਰੀ ਬਜਟ ਪੇਸ਼ ਨਹੀਂ ਕੀਤਾ ਜਾਵੇਗਾ। ਬਜਟ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੇ ਮੋਬਾਈਲ ਨਿਰਮਾਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਮੋਬਾਈਲ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੰਪੋਨੈਂਟਸ ‘ਤੇ ਇੰਪੋਰਟ ਡਿਊਟੀ ਵਿੱਚ 10 ਫੀਸਦੀ ਛੋਟ ਦਿੱਤੀ ਗਈ ਹੈ।
ਸਰਕਾਰ ਨੇ ਇਹ ਕਦਮ ਭਾਰਤ ਤੋਂ ਬਰਾਮਦ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਹੈ। 10 ਫੀਸਦੀ ਦੀ ਸੋਧੀ ਹੋਈ ਆਯਾਤ ਡਿਊਟੀ ਦਰ ਮੋਬਾਈਲ ਫੋਨ ਅਸੈਂਬਲੀ ਲਈ ਵਰਤੇ ਜਾਣ ਵਾਲੇ ਹਿੱਸਿਆਂ ‘ਤੇ ਲਾਗੂ ਹੋਵੇਗੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ‘ਚ ਬੈਟਰੀ ਕਵਰ, ਮੇਨ ਲੈਂਸ, ਬੈਕ ਕਵਰ ਅਤੇ ਪਲਾਸਟਿਕ ਅਤੇ ਮੈਟਲ ਦੇ ਬਣੇ ਮੋਬਾਈਲ ਪਾਰਟਸ ਸ਼ਾਮਲ ਹਨ।
ਇਹ ਫੈਸਲਾ ਇਸ ਮਹੀਨੇ ਦੇ ਸ਼ੁਰੂ ਵਿੱਚ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਹੈ। ਇਸ ਰਿਪੋਰਟ ਦੇ ਮੁਤਾਬਕ ਸਰਕਾਰ ਉਨ੍ਹਾਂ ਮੋਬਾਈਲ ਪਾਰਟਸ ‘ਤੇ ਇੰਪੋਰਟ ਡਿਊਟੀ ਘਟਾਉਣ ‘ਤੇ ਵਿਚਾਰ ਕਰ ਰਹੀ ਹੈ ਜੋ ਹਾਈ-ਐਂਡ ਮੋਬਾਈਲ ਫ਼ੋਨਾਂ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਕਟੌਤੀ ਦਾ ਅਸਰ ਮੋਬਾਈਲ ਫੋਨ ਇੰਡਸਟਰੀ ‘ਤੇ ਦੇਖਣ ਨੂੰ ਮਿਲੇਗਾ। ਇਸ ਫੈਸਲੇ ਤੋਂ ਬਾਅਦ ਭਾਰਤ ਦੇ ਮੋਬਾਈਲ ਫੋਨ ਉਦਯੋਗ ਨੂੰ ਗਲੋਬਲ ਮਾਰਕੀਟ ਵਿੱਚ ਵਾਧਾ ਮਿਲਣ ਦੀ ਉਮੀਦ ਹੈ।