Wednesday, January 22, 2025
spot_img

ਮੋਗਾ : ਗੈਂਗਸ*ਟਰ ਅਰਸ਼ ਡੱਲਾ ਨੇ ਕਾਂਗਰਸੀ ਆਗੂ ਦੇ ਕਤ.ਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ

Must read

ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਆਗੂ ਦੇ ਬਲਜਿੰਦਰ ਸਿੰਘ ਬੱਲੀ ਡਾਲਾ ਦੇ ਹੋਏ ਕਤਲ ਮਾਮਲੇ ‘ਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕਰਦਿਆਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਗੈਂਗਸਟਰ ਨੇ ਗੰਭੀਰ ਦੋਸ਼ ਲਗਾਉਂਦਿਆਂ ਲਿਖਿਆ ਹੈ ਕਿ ਪਿੰਡ ਡੱਲਾ ਵਿਚ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਦਾ ਜੋ ਕਤਲ ਹੋਇਆ ਹੈ, ਉਹ ਉਸ ਨੇ ਕਰਵਾਇਆ ਹੈ। ਉਸ ਲਿਖਿਆ ਕਿ ਉਸ ਨੂੰ ਇਸ ਰਸਤੇ ‘ਤੇ ਲਿਜਾਣ ਵਾਲੀ ਉਸ ਦੇ ਪਿੰਡ ਦੀ ਹੀ ਸਿਆਸਤ ਸੀ। ਇਸ ਦੇ ਨਾਲ ਅਰਸ਼ ਡੱਲਾ ਨੇ ਫੇਸਬੁੱਕ ਪੋਸਟ ‘ਚ ਇਹ ਦੋਸ਼ ਵੀ ਲਗਾਇਆ ਕਿ ਬੱਲੀ ਨੇ ਉਸ ਦਾ ਭਵਿੱਖ ਖਰਾਬ ਕੀਤਾ ਤੇ ਉਸ ਨੂੰ ਗੈਂਗਸਟਰ ਬਣਨ ਲਈ ਮਜ਼ਬੂਰ ਕੀਤਾ। ਜਿਸ ਕਾਰਨ ਉਸ ਦਾ ਕਤਲ ਕਰਵਾ ਕੇ ਉਸਨੇ ਆਪਣਾ ਬਦਲਾ ਲਿਆ ਹੈ।

ਪੋਸਟ ਵਿਚ ਅਰਸ਼ ਡੱਲਾ ਨੇ ਲਿਖਿਆ-‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਅੱਜ ਜੋ ਪਿੰਡ ਡਾਲੇ ਵਿਚ ਬੱਲੀ ਸਰਪੰਚ ਦਾ ਕਤਲ ਹੋਇਆ ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ‘ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ। ਇਸ ਬੰਦੇ ਨੇ ਮੇਰੀ ਮਾਂ ਨੂੰ ਇਕ ਹਫਤਾ ਸੀਏ ਸਟਾਫ ਵਿਚ ਰਖਵਾਇਆ ਮੇਰੇ ਯਾਰਾਂ ਦੋਸਤਾਂ ਨੂੰ ਪੁਲਿਸ ਨੂੰ ਫੜਵਾਇਆ ਇਸ ਨੇ ਪੁਲਿਸ ਦਾ ਸਾਥ ਦੇ ਕੇ ਮੇਰੇ ਘਰ ਵਿਚੋਂ ਕੌਲੀਆਂ ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭੰਨ ਤੋੜ ਕਰਵਾਈ ਤੇ ਮੇਰੇ ਘਰ ਦਾ ਸਾਰਾ ਸਾਮਾਨ ਘਰ ਖੜ ਕੇ ਪੁਲਿਸ ਨੂੰ ਚੁਕਵਾਇਆ ਤੇ ਆਵਦੀ ਅਫਸਰਸ਼ਾਹੀ ਵਿਚ ਪਉਂਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰਤਾ ਤੇ ਮੈਨੂੰ ਇਸ ਰਾਹ ‘ਤੇ ਤੁਰਨ ਲਈ ਮਜਬੂਰ ਕਰ ਦਿੱਤਾ।ਉਨ੍ਹਾਂ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ ਜਿੰਨਾ ਇਸ ਨੂੰ ਮਾਰਨ ਦਾ ਸੀ। ਮਾਰਨ ਨੂੰ ਅਸੀਂ ਇਸ ਦਾ ਜਵਾਕ ਵੀ ਘਰ ਵਿਚ ਮਾਰ ਸਕਦੇ ਸੀ ਪਰ ਉਸ ਜਵਾਕ ਦਾ ਕੋਈ ਕਸੂਰ ਨਹੀਂ ਸੀ। ਅੱਜ ਮੇਰੇ ਮਨ ਨੂੰ ਤਸੱਲੀ ਮਿਲ ਗਈ ਇਸ ਨੂੰ ਮਾਰ ਕੇ ਇਸ ਨੇ ਸਾਨੂੰ ਮਜਬੂਰ ਏਨਾ ਕਰਤਾ ਦੀ ਸਾਨੂੰ ਮਾਰਨਾ ਪਿਆ ਇਸ ਨੇ ਆਵਦੀ ਸਿਆਸਤ ਲਈ ਇਹ ਸਭ ਕੁਝ ਕਰਿਆ ਸੀ ਜਿਹੜਾ ਇਸ ਲਈ ਬਾਹਲੀ ਹਮਦਰਦੀ ਰੱਖਦਾ ਉਹ ਵੀ ਸਾਨੂੰ ਦੱਸ ਦੇਣ ਉਸਦਾ ਵੀ ਘਰ ਦੂਰ ਨਹੀਂ।”

ਦੱਸ ਦਈਏ ਕਿ ਸੋਮਵਾਰ ਨੂੰ ਇੱਕ ਅਣਪਛਾਤੇ ਹਮਲਾਵਰ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਸਥਾਨਕ ਕਾਂਗਰਸੀ ਆਗੂ ਦੇ ਘਰ ਜ਼ਬਰਦਸਤੀ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇੱਕ ਕਥਿਤ ਸੀਸੀਟੀਵੀ ਫੁਟੇਜ ਵਿੱਚ ਹਮਲਾਵਰ ਨੇ ਬਲਜਿੰਦਰ ਸਿੰਘ ਬੱਲੀ (45) ‘ਤੇ ਗੋਲੀਬਾਰੀ ਕਰ ਰਿਹਾ ਹੈ। ਇਹ ਘਟਨਾ ਬੱਲੀ ਦੇ ਜੱਦੀ ਸ਼ਹਿਰ ਡੱਲਾ ਵਿੱਚ ਵਾਪਰੀ ਸੀ। ਜਿਸ ਤੋਂ ਬਾਅਦ ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ਪੋਸਟ ਸਾਂਝੀ ਕਰ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article