ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ। ਸੋਹਣ ਸਿੰਘ ਠੰਡਲ ਅਤੇ ਅਨਿਲ ਜੋਸ਼ੀ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ‘ਚ ਵਾਪਸੀ ਕਰਨ ਵਾਲੇ ਤੀਸਰੇ ਨੇਤਾ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਉਨ੍ਹਾਂ ਕਿਹਾ ਕਿ ਮਲੂਕਾ ਦੀ ਤਜਰਬੇਕਾਰ ਲੀਡਰਸ਼ਿਪ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਇਸ ਤਾਕਤ ਨੂੰ ਭਰਪੂਰ ਢੰਗ ਨਾਲ ਵਰਤੇਗੀ।
ਮਲੂਕਾ ਦੀ ਵਾਪਸੀ ਨੂੰ ਪੰਜਾਬ ਦੀ ਸਿਆਸਤ ‘ਚ ਇਕ ਮਹੱਤਵਪੂਰਨ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ, ਜੋ ਅਕਾਲੀ ਦਲ ਦੀਆਂ ਅੰਦਰੂਨੀ ਗਤੀਵਿਧੀਆਂ ‘ਚ ਵੀ ਨਵੀਂ ਚਾਹਤ ਪੈਦਾ ਕਰ ਸਕਦੀ ਹੈ।