ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ’ਚ ਜੂਨ 2025 ਤੱਕ ਰਿਫੰਡ ਲਈ ਆਈਆਂ 4352 ਅਰਜ਼ੀਆਂ ’ਚੋਂ 1408 ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਰਿਫੰਡ ਲਈ 241 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ। ਮੰਗ ਕੀਤੀ ਗਈ ਸੀ ਕਿ ਇਹ ਜੋ ਪੈਸਾ ਹੈ ਉਹ ਦਿੱਤਾ ਜਾਵੇ, ਜਿਹੜੇ ਹੁਣ 2 ਹਜ਼ਾਰ ਰਿਫੰਡ ਵਾਲੇ ਵਿਅਕਤੀ ਬਚੇ ਹਨ ਉਨ੍ਹਾਂ ਦਾ ਵੀ ਜਲਦੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਪੰਜਾਬ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਬੀਤੇ ਸਾਲ ਜੁਲਾਈ 2024 ’ਚ 1785 ਕਰੋੜ ਦੀ ਕਮਾਈ ਕੀਤੀ ਗਈ ਸੀ। ਜਦਕਿ ਜੁਲਾਈ 2025 ’ਚ ਅਸੀਂ 2357.78 ਕਰੋੜ ਰੁਪਏ ਕਮਾਏ ਹਨ। ਇਹ ਜੋ ਕੁਲੈਕਸ਼ਨ ਹੋਈ ਹੈ, ਉਸ ਤੋਂ ਪਤਾ ਚਲਦਾ ਹੈ ਕਿ ਟੈਕਸ ਦੀ ਇਨਕਮ ਵਧ ਰਹੀ ਹੈ। 572.71 ਕਰੋੜ ਇਸ ਸਾਲ, ਪਿਛਲੇ ਜੁਲਾਈ ਸਾਲ ਦਾ ਆਇਆ ਹੈ।