NHAI ਨੇ ਹੁਣੇ ਜਿਹੇ ਹੀ FASTag ਦੇ ਇਸਤੇਮਾਲ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਹਨ ਤੇ ਇਸ ਵਾਰ ਸਰਕਾਰ ਸਖਤੀ ਦਿਖਾਉਣ ਨੂੰ ਤਿਆਰ ਹੈ।ਹੁਣ ਸਿਰਫ ਹੱਥ ਵਿਚ FASTag ਦਿਖਾਉਣਾ ਨਹੀਂ ਚੱਲੇਗਾ। ਨਿਯਮਾਂ ਵਿਚ ਬਦਲਾਅ ਮੁਤਾਬਕ FASTag ਨੂੰ ਵਾਹਨ ਦੀ ਵਿੰਡਸ਼ੀਲਡ (ਕੱਚ) ‘ਤੇ ਸਹੀ ਤਰੀਕੇ ਨਾਲ ਚਿਪਕਾਉਣਾ ਜ਼ਰੂਰੀ ਹੋਵੇਗਾ।
ਜੇਕਰ ਕੋਈ ਟੈਗ ਢਿੱਲਾ FASTag ਚਿਪਕਿਆ ਹੋਵੇਗਾ ਜਾਂ ਉਸ ਦੀ ਜਗ੍ਹਾ ਨਹੀਂ ਹੋਵੇਗੀ ਤਾਂ ਚਾਲਕ ਉਸ ਨੂੰ ਹੱਥ ਵਿਚ ਦਿਖਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਨਾ ਸਿਰਫ ਦੋ ਵਾਰ ਟੋਲ ਦੇਣਾ ਪੈ ਸਕਦਾ ਹੈ ਸਗੋਂ ਉਸ ਦੀ FASTag ਨੂੰ ਬਲੈਕਲਿਸਟ ਵੀ ਕੀਤਾ ਜਾ ਸਕਦਾ ਹੈ। NHAI ਨੇ ਸਾਰੇ ਟੋਲ ਪਲਾਜਾ ਨੂੰ ਕਿਹਾ ਹੈ ਕਿ ਉਹ ਤੁਰੰਤ ਅਜਿਹੇ ਵਾਹਨਾਂ ਦੀ ਰਿਪੋਰਟ ਕਰਨ ਤਾਂ ਕਿ ਉਨ੍ਹਾਂ ਦੀ FASTag ਨੂੰ ਸਿਸਟਮ ਤੋਂ ਬਲਾਕ ਕੀਤਾ ਜਾ ਸਕੇ।
ਨਵੇਂ ਡਿਜੀਟਲ ਟੋਲਿੰਗ ਸਿਸਟਮ ਵੱਲ ਵਧਦੇ ਹੋਏ ਇਹ ਕਦਮ ਖਾਸ ਤੌਰ ਤੇ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਟੋਲ ਚੋਰੀ ਤੇ ਭਾਰੀ ਟ੍ਰੈਫਿਕ ਜਾਮ ਦੋਵਾਂ ਵਿਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਇਹ ਬਦਲਾਅ ਇਸ ਲਈ ਲਾਗੂ ਕੀਤਾ ਹੈ ਤਾਂ ਕਿ ਟੋਲ ਪਲਾਜਾ ‘ਤੇ ਸਮੇਂ ਦੀ ਬਰਬਾਦੀ ਤੇ ਸਿਸਟਮ ਦੇ ਗੜਬੜੀ ਬਾਰੇ ਟ੍ਰਾਂਜੈਕਸ਼ਨ ਤੋਂ ਬਚਿਆ ਜਾ ਸਕੇ। ਜੇਕਰ FASTag ਸਹੀ ਤਰੀਕੇ ਨਾਲ ਵਿੰਡਸ਼ੀਲਡ ‘ਤੇ ਨਹੀਂ ਲੱਗਾ ਹੋਵੇਗਾ ਉਦੋਂ ਡਿਜੀਟਲ ਸਕੈਨਰ ਟੈਗ ਨੂੰ ਪੜ੍ਹ ਨਹੀਂ ਸਕੇਗਾ ਤੇ ਟ੍ਰਾਂਜੈਕਸ਼ਨ ਕੈਂਸਲ ਜਾਂ ਡਬਲ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਚਾਲਕ ਨੂੰ ਪ੍ਰੇਸ਼ਾਨੀ ਹੋਵੇਗੀ ਸਗੋਂ ਤੇਜ਼ ਚੱਲਣ ਵਾਲੀਆਂ ਲਾਈਨਾਂ ਵਿਚ ਦੇਰੀ ਵੀ ਵਧੇਗੀ।
ਨਵਾਂ ਨਿਯਮ ਚਾਲਕ ਤੇ ਵਾਹਨ ਮਾਲਕ ਦੋਵਾਂ ਦੀ ਜ਼ਿੰਮੇਵਾਰੀ ਵਧਆ ਦਿੰਦਾ ਹੈ। ਹੁਣ ਉਨ੍ਹਾਂ ਨੂੰ FASTag ਖਰੀਦਕੇ ਉਸ ਨੂੰ ਸਹੀ ਤਰ੍ਹਾਂ ਚਿਪਕਾਉਣ ਦੇ ਨਾਲ-ਨਾਲ ਸਮੇਂ-ਸਮੇਂ ‘ਤੇ ਉਸ ਦਾ ਸਕੈਨ ਤੇ ਵੈਲਡਿਟੀ ਵੀ ਚੈੱਕ ਕਰਨੀ ਹੋਵੇਗੀ ਤਾਂ ਕਿ ਬਲੈਕਲਿਸਟ ਹੋਣ ਤੋਂ ਬਚਿਆ ਜਾ ਸਕੇ। ਜੇਕਰ ਕਿਸੇ ਦੀ ਟੈਗ ਬਲਾਕ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਦੁਬਾਰਾ ਐਕਟੀਵੇਟ ਕਰਾਉਣ ਲਈ ਵਾਧੂ ਸਮਾਂ ਤੇ ਮਿਹਨਤ ਕਰਨੀ ਪੈ ਸਕਦੀ ਹੈ।