ਕਿਸਾਨ ਜਥੇਬੰਦੀਆਂ ਵੱਲੋਂ 5 ਫ਼ਸਲਾਂ ‘ਤੇ MSP ਦਾ ਪ੍ਰਸਤਾਵ ਰੱਦ ਕਰਨ ਦੇ ਬਾਅਦ ਦਿੱਲੀ ਕੂਚ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਉੱਥੇ ਹੀ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨ ਆਪਣੇ ਵਿਹਲੇ ਸਮੇਂ ਵਿੱਚ ਸੜਕ ‘ਤੇ ਖੇਤੀ ਕਰ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਬਣੇ ਫੁੱਟਪਾਥ ਉੱਤੇ ਮਿੱਟੀ ਵਿੱਚ ਪਿਆਜ਼ ਬੀਜ ਦਿੱਤੇ ਹਨ।
ਪਿਆਜ਼ ਬੀਜਣ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਖੇਤੀ ਕਰਨਾ ਹੀ ਜਾਣਦੇ ਹਾਂ ਤੇ ਇਹੀ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਧਨੀਆ ਅਤੇ ਕਰੇਲੇ ਦੀਆਂ ਸਬਜ਼ੀਆਂ ਵੀ ਬੀਜਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਨਹੀਂ ਤਾਂ ਇੱਥੇ ਹੀ ਬੈਠੇ ਹਾਂ।