ਟੀਵੀ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬੀਆਰ ਚੋਪੜਾ ਦੀ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਕਜ ਧਿਰ ਪਿਛਲੇ ਕੁਝ ਸਮੇ ਤੋਂ ਕੈਂਸਰ ਨਾਮ ਦੀ ਬਿਮਾਰੀ ਨਾਲ ਜੂਝ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਵੱਡੀ ਸਰਜਰੀ ਕੀਤੀ ਗਈ। ਪਰ ਇਸ ਸਰਜਰੀ ਨੂੰ ਪੰਕਜ ਸਹਿ ਨਹੀਂ ਸਕੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੰਕਜ ਦੀ ਮੌਤ ਦੀ ਖ਼ਬਰ ਨੇ ਟੀਵੀ ਇੰਡਸਟਰੀ ਵਿੱਚ ਉਦਾਸੀ ਦੀ ਲਹਿਰ ਫੈਲਾ ਦਿੱਤੀ ਹੈ। ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਪੰਕਜ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।