Monday, December 23, 2024
spot_img

ਹੁਸ਼ਿਆਰਪੁਰ ‘ਚ ਵੱਡੀ ਪੱਧਰ ਤੇ ਵਿੱਕ ਰਿਹਾ ਐਕਸਪਾਈਡੇਟ ਪਾਣੀ, ਨਕਲੀ ਪਾਣੀ ਦੇ ਲਏ ਗਏ ਸੈਪਲ

Must read

ਪੰਜਾਬ ਵਿੱਚ ਪਿਛਲੇ ਦੋ ਦਹਕਿਆ ਤੋ ਪੀਣ ਵਾਲੇ ਪਾਣੀ ਦੀ ਵੱਡੀ ਪੱਧਰ ਤੇ ਜੰਗ ਲੜੀ ਜਾ ਰਹੀ ਤੇ ਬਹੁਤ ਸਾਰੇ ਬੁੱਧੀ ਜੀਵ ਚਿੰਤਤ ਵੀ ਹਨ। ਪਰ ਦਿਨੋਂ ਦਿਨ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਡੀ ਹੁੰਦੀ ਜਾ ਰਹੀ ਕਿਉਂਕਿ ਧਰਤੀ ਦਾ ਪਾਣੀ ਨੀਵਾਂ ਤੇ ਦੁਸ਼ਤ ਹੁੰਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਮਿਲਾਵਟ ਖੋਰਾ ਵੱਲੋਂ ਵੀ ਪੰਜਾਬ ਵਿੱਚ ਵੱਡੇ ਪੱਧਰ ਤੇ ਘਟੀਆ ਪਾਣੀ ਵੇਚ ਕਿ ਵੱਡਾ ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਦੀ ਜਿੰਦਾ ਮਿਸਾਲ ਅੱਜ ਹੁਸ਼ਿਆਰਪੁਰ ਦੇ ਕਮੇਟੀ ਬਜਾਰ ਵਿੱਚ ਗੁਪਤਾ ਇੰਜਸੀ ਤੇ ਦੇਖਣ ਨੂੰ ਮਿਲੀ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਸ਼ਿਕਾਇਤ ਦੇ ਅਧਾਰ ਤੇ ਛਾਪਮਾਰੀ ਕੀਤੀ ਤਾ ਦੇਖਿਆ ਉਹੀ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ।

ਉਸ ਉਤੇ ਨਾ ਤੇ ਕੋਈ ਇਕਸਪੈਰੀ ਤਰੀਖ ਤੇ ਨਾ ਹੀ ਕੋਈ ਮੈਨੀਫੈਕਚਰੀ ਤਰੀਖ ਸੀ ਤੇ ਪਤਾ ਲਿਖਿਆ ਹੋਇਆ ਸੀ ਜੀ, ਟੀ, ਰੋਡ ਪੰਜਾਬ । ਜਿਸ ਜਦੋ ਏਜੰਸੀ ਦੇ ਮਾਲਿਕ ਕੋਲੋ ਪੁਛਿਆ ਤੇ ਇਹ ਪਾਣੀ ਕਿਥੋ ਲੈ ਕੇ ਉਹ ਦਾ ਜਾਵਬ ਸੀ ਕਿ ਗੱਡੀ ਵਾਲੇ ਆਪ ਹੀ ਛੱਡ ਜਾਦੇ ਹਨ .ਤੇ ਕਹਿਣ ਲੱਗਾ ਇਸ ਵਾਰ ਮਾਫ ਕਰ ਦਿਉ ਅੱਗੇ ਤੋ ਨਹੀ ਕਰਾਗਾ ,ਮੋਕੇ ਤੇ ਸ਼ਹਿਰ ਦੇ ਰਸੂਕ ਵਾਲੇ ਬੰਦੇ ਵੀ ਆ ਕੇ ਸ਼ਿਫਾਰਸਾ ਪਾਉਣ ਲੱਗੇ । ਫੂਡ ਟੀਮ ਵੱਲੋ ਪਾਣੀ ਦੇ ਸੈਪਲ ਲੈ ਕੇ ਚਲਾਣ ਕੱਟ ਦਿੱਤਾ ਗਿਆ । ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਰਾਮ ਲੁਭਾਇਆ , ਨਰੇਸ਼ ਕੁਮਾਰ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ 4 ਸਾਲ ਪਹਿਲਾ ਵੀ ਇਸ ਦੁਕਾਨਦਾਰ ਵੱਲੋ ਪਾਣੀ ਭੇਜਿਆ ਗਿਆ ਸੀ ਜਿਸ ਵਿੱਚ ਪਲਾਸਟਿਕ ਦਾ ਬਹੁਤ ਬਰੀਕ ਪੀਸ ਮਿਲਿਆ ਸੀ ਤੇ ਇਸ ਨੂੰ ਤਾੜਨਾ ਕੀਤੀ ਗਈ ਸੀ ਪਰ ਇਸ ਦਾ ਬਾਬਜੂਦ ਵੀ ਇਸ ਦੁਕਾਨਦਾਰ ਵੱਲੋ ਇਸ ਤਰਾ ਦਾ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ ।

ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਇਸ ਤਰਾ ਦਾ ਪਾਂਣੀ ਟਾਡਾ ਵਿੱਚ ਵੀ ਵੇਚਿਆ ਜਾ ਰਿਹਾ ਸੀ ਤੇ ਉਸ ਨੂੰ ਨਸ਼ਟ ਵੀ ਕਰਵਾਇਆ ਗਿਆ ਸੀ ਪਰ ਇਸ ਵਲੋ ਫਿਰ ਵੀ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ ਇਸ ਮੋਕੇ ਉਹਨਾਂ ਵੱਲੋ ਲੋਕਾ ਨੂੰ ਅਪੀਲ ਕੀਤੀ ਕਿ ਉਹ ਜਦੋ ਵੀ ਵਿਆਹ ਜੋ ਹੋਰ ਕਿਸੇ ਮੋਕੇ ਤੇ ਕੈਟਰਿੰਗ ਕਰਵਾਉਦੇ ਹਨ ਉਹ ਹਰ ਚੀਜ ਦੇਖ ਲਿਆ ਕਰਨ ਕਿ ਇਹ ਲੋਕਾ ਕੀ ਪਰੋਸ ਕੇ ਦੇ ਰਿਹੇ ਹਨ। ਜਦੋ ਲੋਕ ਵਿੱਚ ਜਾਗਰਤੀ ਆ ਗਈ ਇਹਨਾਂ ਲੋਕਾ ਦੀਆ ਦੁਕਾਨਾ ਆਪਣੇ ਆਪ ਵੀ ਬੰਦ ਹੋ ਜਾਣੀਆ ਹਨ। ਜਿਲਾ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਪੀਣ ਦੀ ਚੀਜ ਕੋਲਡ ਡ੍ਰਿਕ ਸੋਫਟ ਡ੍ਰਿਕ ਪਾਣੀ ਆਦਿ ਲੈਣ ਤੇ ਪਹਿਲਾ ਐਕਸੀਪਾਈਰੀ ਡੇਟ ਚੈਕ ਕਰ ਲਿਆ ਕਰੋ ਅਗਰ ਕੋਈ ਐਕਸਪਾਈਰੀ ਡੇਟ ਚੀਜ ਵੇਚ ਰਿਹਾ ਤੇ ਫੋਰੀ ਤੋਰ ਤੇ ਸਿਵਲ ਸਰਜਨ ਦਫਤਰ ਵਿਖੇ ਸ਼ਿਕਾਇਤ ਕਰੋ , ਨਾ ਗੁਪਤ ਰੱਖਿਆ ਜਾਵੇਗਾ ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article